ਪ੍ਰੋ-ਲੀਗ ਕੁਸ਼ਤੀ ਮੁਕਾਬਲੇ ਹਰਿਆਣਾ ਹੈਮਰ ਨੇ ਐਮਪੀ ਯੋਧਾ ਨੂੰ ਹਰਾਇਆ

ਲੁਧਿਆਣਾ – ਲੁਧਿਆਣਾ ਦੇ ਪੱਖੋਵਾਲ ਸਥਿਤ ਇੰਡੋਰ ਸਟੇਡੀਅਮ ਵਿੱਚ ਸ਼ਨਿੱਚਰਵਾਰ ਦੇਰ ਰਾਤ ਹੋਏ ਪ੍ਰੀ-ਲੀਗ ਕੁਸ਼ਤੀ ਮੁਕਾਬਲੇ ਵਿੱਚ ਹਰਿਆਣਾ ਹੈਮਰ ਨੇ ਸਖ਼ਤ ਮੁਕਾਬਲੇ ਵਿੱਚ ਐਮਪੀ ਯੋਧਾ ਨੂੰ 4-3 ਨਾਲ ਹਰਾਇਆ। ਇਸ ਮੈਚ ਵਿੱਚ ਵਰਲਡ ਅੰਡਰ-23 ਚੈਂਪੀਅਨਸ਼ਿਪ ਦੇ ਚਾਂਦੀ ਤਗਮਾ ਜੇਤੂ ਭਲਵਾਨ ਰਵੀ ਕੁਮਾਰ ਨੇ ਟਾਈ ਦਾ ਮੁਕਾਬਲਾ ਜਿੱਤ ਕੇ ਹਰਿਆਣਾ ਹੈਮਰ ਨੂੰ ਦੂਜੀ ਜਿੱਤ ਦਾ ਸਵਾਦ ਚਖਾਇਆ। ਇਸ ਮੁਕਾਬਲੇ ’ਚ ਰਵੀ ਨੇ 57 ਕਿਲੋ ਭਾਰ ਵਰਗ ’ਚ ਐਮਪੀ ਯੋਧਾ ਦੇ ਸੰਦੀਪ ਤੋਮਰ ਨੂੰ 10-1 ਅੰਕਾਂ ਨਾਲ ਪਛਾੜਿਆ। ਇਸ ਤੋਂ ਪਹਿਲਾਂ ਹਰਿਆਣਾ ਹੈਮਰਸ ਦੀ ਨਿਚਿਤਾ ਨੇ ਪੂਜਾ ਫਾਂਡਾ ਨਾਲ ਮੁਕਾਬਲਾ 3-3 ਨਾਲ ਟਾਈ ਕੀਤਾ। ਹਰਿਆਣਾ ਦੇ ਬੈਲਾਰੂਸੀ ਭਲਵਾਨ ਅਲੀ ਸ਼ਾਬਾਨੋਵ ਨੇ 86 ਕਿਲੋ ਭਾਰ ’ਚ ਐਮਪੀ ਯੋਧਾ ਦੇ ਦੀਪਕ ਨੂੰ 8-0 ਨਾਲ, ਐਮਪੀ ਯੋਧਾ ਦੀ ਇੰਦ੍ਰਿਆ ਓਲਾਇਆ ਨੇ 76 ਕਿਲੋ ਭਾਰ ਵਰਗ ’ਚ ਕਿਰਨ ਨੂੰ 6-3 ਨਾਲ, 65 ਕਿਲੋ ਵਰਗ ’ਚ ਐਮਪੀ ਯੋਧਾ ਦੇ ਹਾਜੀ ਅਲਿਜੇਵ ਨੇ ਹਰਿਆਣਾ ਦੇ ਰਜਨੀਸ਼ ਨੂੰ 5-2 ਨਾਲ ਹਰਾ ਕੇ ਮੁਕਾਬਲੇ ਵਿੱਚ ਐਮਪੀ ਯੋਧਾ ਦੀ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਇਸੇ ਤਰ੍ਹਾਂ 62 ਕਿਲੋ ਵਰਗ ਵਿੱਚ ਹਰਿਆਣਾ ਦੀ ਤਾਤਿਆਨਾ ਨੇ ਯੋਧਾ ਦੀ ਏਲਿਸੇ ਮੋਨੋਲੋਵਾ ਨੂੰ 6-5 ਅੰਕਾਂ ਨਾਲ, ਐਮਪੀ ਯੋਧਾ ਦੇ ਮਿਖਾਇਲੋਵ ਨੇ 74 ਕਿਲੋ ਭਾਰ ਵਰਗ ਵਿੱਚ ਪ੍ਰਵੀਨ ਰਾਣਾ ਨੂੰ 7-6 ਨਾਲ ਹਰਾਇਆ।

VIA PUNJAB