ਫਰਾਂਸ ਇਮਾਰਤ ਵਿੱਚ ਅੱਗ ਲਗਣ ਨਾਲ 7 ਵਿਅਕਤੀਆਂ ਦੀ ਮੌਤ

ਪੈਰਿਸ – ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਇਕ ਇਮਾਰਤ ਵਿਚ ਅੱਗ ਲੱਗ ਗਈ| ਇਸ ਹਾਦਸੇ ਵਿਚ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ| ਅੱਗ ਤੇ ਕਾਬੂ ਪਾਉਣ ਲਈ ਅੱਗ ਬੁਝਾਊ ਵਿਭਾਗ ਦੇ 200 ਕਰਮਚਾਰੀ ਮੌਕੇ ਤੇ ਮੌਜੂਦ ਹਨ| ਅੱਗ ਬੁਝਾਊ ਵਿਭਾਗ ਨੇ ਇਹ ਜਾਣਕਾਰੀ ਦਿੱਤੀ| ਮੌਕੇ ਤੇ ਮੌਜੂਦ ਅੱਗ ਬੁਝਾਊ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ| ਇਸ ਅੱਠ ਮੰਜ਼ਿਲਾ ਇਮਾਰਤ ਦੇ 7ਵੇਂ ਅਤੇ 8ਵੇਂ ਅਪਾਰਟਮੈਂਟ ਦੀ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ| ਇਸ ਅੱਗ ਵਿਚ ਦਮਕਲ ਵਿਭਾਗ ਦੇ ਤਿੰਨ ਕਰਮਚਾਰੀਆਂ ਸਮੇਤ 27 ਹੋਰ ਲੋਕ ਮਾਮੂਲੀ ਰੂਪ ਵਿਚ ਜ਼ਖਮੀ ਹੋਏ ਹਨ| ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਚੱਲ ਪਾਇਆ ਹੈ|

VIA PUNJAB