- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਫਰਾਂਸ ਪ੍ਰਦਰਸ਼ਨ ਮੈਕਰੋਂ ਵੱਲੋਂ ‘ਵਿਸ਼ਾਲ ਕੌਮੀ ਬਹਿਸ’ ਦੀ ਅਪੀਲ
ਪੈਰਿਸ – ਫਰਾਂਸ ਵਿਚ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੇ ‘ਯੇਲੋ ਵੇਸਟ’ ਪ੍ਰਦਰਸ਼ਨ ਨੂੰ ਸ਼ਾਂਤ ਕਰਨ ਲਈ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਦੇਸ਼ਵਾਸੀਆਂ ਨੂੰ ‘ਵਿਸ਼ਾਲ ਕੌਮੀ ਬਹਿਸ’ ਦੀ ਅਪੀਲ ਕੀਤੀ| ਦੇਸ਼ ਭਰ ਵਿਚ ਬੀਤੇ 9 ਹਫਤਿਆਂ ਤੋਂ ਚੱਲ ਰਹੇ ਪ੍ਰਦਰਸ਼ਨ ਦੇ ਬਾਅਦ ਮੈਕਰੋਂ ਨੇ ਫ੍ਰਾਂਸੀਸੀ ਲੋਕਾਂ ਦੇ ਨਾਮ ਲਿਖੀ ਚਿੱਠੀ ਵਿਚ ਇਸ ਬਹਿਸ ਬਾਰੇ ਅਪੀਲ ਕੀਤੀ ਹੈ| ਹੁਣ ਇਹ ਪ੍ਰਦਰਸ਼ਨ ਮੈਕਰੋਂ ਦੇ ਰਾਸ਼ਟਰਪਤੀ ਕਾਰਜਕਾਲ ਦਾ ਸਭ ਤੋਂ ਵੱਡਾ ਸੰਕਟ ਬਣ ਗਿਆ ਹੈ| ਮੈਕਰੋਂ ਨੇ ਉਮੀਦ ਜ਼ਾਹਰ ਕੀਤੀ ਕਿ ਸਾਲ 2017 ਦੇ ਚੁਣਾਵੀਂ ਵਾਅਦਿਆਂ ਦੇ ਤਹਿਤ ਉਹ ਵੱਧ ਭਾਗੀਦਾਰ ਲੋਕਤੰਤਰ ਦਾ ਹਿੱਸਾ ਬਣਨਗੇ ਅਤੇ ਇਸ ਜ਼ਰੀਏ ਹੀ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਦਾ ਹੱਲ ਕੱਢਿਆ ਜਾਵੇਗਾ| ਮੈਕਰੋਂ ‘ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਉਹ ਜਨਤਾ ਤੋਂ ਬਹੁਤ ਦੂਰ ਹੋ ਗਏ ਹਨ ਅਤੇ ਉਨ੍ਹਾਂ ਦੀਆਂ ਨੀਤੀਆਂ ਸਰਮਾਏਦਾਰਾਂ ਨੂੰ ਲਾਭ ਪਹੁੰਚਾ ਰਹੀਆਂ ਹਨ| ਉਨ੍ਹਾਂ ਨੇ ਕਿਹਾ ਕਿ ਇਹ ਬਹਿਸ ਨਾ ਕੋਈ ਚੋਣਾਂ ਹਨ ਅਤੇ ਨਾ ਹੀ ਜਨਮਤ ਸਗੋਂ ਇਸ ਵਿਚ ਟੈਕਸ ਵਿਵਸਥਾ, ਲੋਕਤੰਤਰ, ਵਾਤਾਵਰਨ ਅਤੇ ਇਮੀਗ੍ਰੇਸ਼ਨ ਜਿਹੇ ਮੁੱਦਿਆਂ ਨੂੰ ਲੈ ਕੇ ਲੱਗਭਗ 35 ਸਵਾਲਾਂ ਤੇ ਚਰਚਾ ਹੋਵੇਗੀ ਅਤੇ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ| ਉਨ੍ਹਾਂ ਨੇ ਚਿੱਠੀ ਵਿਚ ਲਿਖਿਆ,”ਮੈਂ ਗੁੱਸੇ ਨੂੰ ਹੱਲ ਵਿਚ ਬਦਲਣਾ ਚਾਹੁੰਦਾ ਹਾਂ|”


