- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਫਿਜੀ ਤੇ ਸ਼ਾਨਦਾਰ ਜਿੱਤ ਨਾਲ ਭਾਰਤ ਸੈਮੀਫਾਈਨਲ ਤੇ
ਭਾਰਤੀ ਮਹਿਲਾ ਹਾਕੀ ਟੀਮ ਨੇ ਤੂਫਾਨੀ ਪ੍ਰਦਰਸ਼ਨ ਕਰਦੇ ਹੋਏ ਫਿਜੀ ਨੂੰ ਮੰਗਲਵਾਰ ਨੂੰ 11-0 ਨਾਲ ਹਰਾ ਕੇ ਇੱਥੇ ਚਲ ਰਹੇ ਐੱਫ.ਆਈ.ਐੱਚ. ਸੀਰੀਜ਼ ਫਾਈਨਲਸ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ। ਭਾਰਤੀ ਟੀਮ ਨੇ ਪੂਲ-ਏ ਦੇ ਆਪਣੇ ਆਖਰੀ ਮੁਕਾਬਲੇ ‘ਚ ਫਿਜੀ ਨੂੰ ਟਿਕਣ ਦਾ ਕੋਈ ਮੌਕਾ ਨਹੀਂ ਦਿੱਤਾ। ਵਿਸ਼ਵ ਰੈਂਕਿੰਗ ‘ਚ ਨੌਵੇਂ ਸਥਾਨ ‘ਤੇ ਮੌਜੂਦ ਭਾਰਤੀ ਟੀਮ 44ਵੀਂ ਰੈਂਕਿੰਗ ਦੀ ਫਿਜੀ ਖਿਲਾਫ ਪਹਿਲੇ ਤੋਂ ਹੀ ਜਿੱਤ ਦੀ ਦਾਅਵੇਦਾਰ ਸੀ ਅਤੇ ਇਸ ਜਿੱਤ ਦੇ ਨਾਲ ਉਸ ਨੇ ਟੂਰਨਾਮੈਂਟ ‘ਚ ਜਿੱਤ ਦੀ ਹੈਟ੍ਰਿਕ ਬਣਾ ਲਈ। ਭਾਰਤ ਨੇ ਆਪਣੇ ਪਹਿਲੇ ਦੋ ਮੈਚਾਂ ‘ਚ ਉਰੂਗਵੇ ਨੂੰ 4-1 ਤੋਂ 5-0 ਨਾਲ ਅਤੇ ਪੋਲੈਂਡ ਨੂੰ 5-0 ਨਾਲ ਹਰਾਇਆ ਸੀ। ਭਾਰਤ ਨੇ ਇਸ ਤਰ੍ਹਾਂ ਤਿੰਨੇ ਮੈਚਾਂ ‘ਚ 20 ਗੋਲ ਦਾਗੇ ਅਤੇ ਸਿਰਫ ਇਕ ਗੋਲ ਖਾਇਆ। ਭਾਰਤੀ ਟੀਮ ਹੁਣ ਓਲੰਪਿਕ ਕੁਆਲੀਫਾਇਰ ‘ਚ ਜਗ੍ਹਾ ਬਣਾਉਣ ਤੋਂ ਇਕ ਕਦਮ ਦੂਰ ਰਹਿ ਗਈ ਹੈ।


