- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੈਡਮਿੰਟਨ ਪੀਵੀ ਸਿੰਧੂ ਹਾਂਗਕਾਂਗ ਓਪਨ ਦੇ ਦੂਜੇ ਗੇੜ ’ਚ
ਕੋਵਲੂਨ – ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਸਮੀਰ ਵਰਮਾ ਨੇ ਵਿਰੋਧੀ ਹਾਲਾਤ ’ਤੇ ਕਾਬੂ ਪਾਉਂਦਿਆਂ ਜਿੱਤ ਨਾਲ ਅੱਜ ਇੱਥੇ ਹਾਂਗਕਾਂਗ ਓਪਨ ਵਿਸ਼ਵ ਟੂਰ ਸੁਪਰ-500 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਥਾਂ ਬਣਾਈ। ਤੀਜਾ ਦਰਜਾ ਪ੍ਰਾਪਤ ਸਿੰਧੂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਦੂਜਾ ਗੇਮ ਗੁਆਉਣ ਦੇ ਬਾਵਜੂਦ ਥਾਈਲੈਂਡ ਦੀ ਨਿਚਾਊਨ ਜਿੰਦਾਪੋਲ ਨੂੰ ਇੱਕ ਘੰਟੇ ਤੋਂ ਕੁੱਝ ਵੱਧ ਚੱਲੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ 21-15, 13-21, 21-17 ਨਾਲ ਹਰਾਇਆ। ਥਾਈਲੈਂਡ ਦੀ ਖਿਡਾਰਨ ਖ਼ਿਲਾਫ਼ ਇਹ ਪੀਵੀ ਸਿੰਧੂ ਦੀ ਚੌਥੀ ਜਿੱਤ ਹੈ। ਮੌਜੂਦਾ ਸੈਸ਼ਨ ਵਿੱਚ ਰਾਸ਼ਟਰਮੰਡਲ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ਿਆਈ ਖੇਡਾਂ ਵਰਗੇ ਤਿੰਨ ਟੂਰਨਾਮੈਂਟ ਵਿੱਚ ਚਾਂਦੀ ਦੇ ਤਗ਼ਮੇ ਜਿੱਤਣ ਵਾਲੀ ਸਿੰਧੂ ਅਗਲੇ ਗੇੜ ਵਿੱਚ ਕੋਰੀਆ ਦੀ ਸੰਗੁ ਜ਼ੀ ਹਿਊਨ ਨਾਲ ਭਿੜੇਗੀ। ਹੈਦਰਾਬਾਦ ਦੀ 23 ਸਾਲ ਦੀ ਸਿੰਧੂ ਨੇ ਸੁੰਗ ਖ਼ਿਲਾਫ਼ ਅੱਠ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਪੰਜ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪੁਰਸ਼ ਸਿੰਗਲਜ਼ ਵਿੱਚ ਇਸ ਸਾਲ ਸਵਿੱਸ ਓਪਨ ਅਤੇ ਹੈਦਰਾਬਾਦ ਓਪਨ ਦਾ ਖ਼ਿਤਾਬ ਜਿੱਤਣ ਵਾਲੇ ਸਮੀਰ ਨੇ ਵੀ ਥਾਈਲੈਂਡ ਦੇ ਹੀ ਸੁਪਾਨਿਊ ਅਵਿਹਿੰਗਸਾਨੋਨ ਨੂੰ 21-17, 21-14 ਨਾਲ ਹਰਾਇਆ। ਉਹ ਦੂਜੇ ਗੇੜ ਵਿੱਚ ਚੀਨ ਦੇ ਓਲੰਪਿਕ ਚੈਂਪੀਅਨ ਚੇਲ ਲੋਂਗ ਨਾਲ ਭਿੜੇਗਾ। ਬੀ ਸਾਈ ਪ੍ਰਣੀਤ ਨੂੰ ਹਾਲਾਂਕਿ ਪਹਿਲੇ ਗੇੜ ਦੇ 62 ਮਿੰਟ ਤਕ ਚੱਲੇ ਮੁਕਾਬਲੇ ਵਿੱਚ ਥਾਈਲੈਂਡ ਦੇ ਖੋਸਿਤ ਫੇਤਪ੍ਰਾਦੇਬ ਖ਼ਿਲਾਫ਼ ਹਾਰ ਦਾ ਮੂੰਹ ਵੇਖਣਾ ਪਿਆ। ਪ੍ਰਣੀਤ ਨੇ ਇਸ ਤੋਂ ਪਹਿਲਾਂ ਖੋਸਿਤ ਖ਼ਿਲਾਫ਼ ਤਿੰਨ ਮੈਚਾਂ ਵਿੱਚ ਜਿੱਤ ਦਰਜ ਕੀਤੀ ਸੀ, ਪਰ ਇੱਥੇ ਉਹ 21-16, 11-21, 15-21 ਦੀ ਹਾਰ ਨਾਲ ਟੂਰਨਾਮੈਂਟ ਤੋਂ ਬਾਹਰ ਹੋ ਗਿਆ।


