- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੰਗਲਾਦੇਸ਼ ਦੀ ਟੀਮ ਅੱਜ ਨਿਊਜ਼ੀਲੈਂਡ ’ਤੇ ਕਰੇਗੀ ਚੜ੍ਹਾਈ
ਲੰਡਨ – ਬੰਗਲਾਦੇਸ਼ ਦਾ ਹਰਫ਼ਨਮੌਲਾ ਸ਼ਾਕਿਬ-ਅਲ-ਹਸਨ ਨਿਊਜ਼ੀਲੈਂਡ ਖ਼ਿਲਾਫ਼ ਬੁੱਧਵਾਰ ਨੂੰ ਆਪਣੇ ਕਰੀਅਰ ਦਾ 200ਵਾਂ ਇੱਕ ਰੋਜ਼ਾ ਮੈਚ ਖੇਡੇਗਾ, ਜਿਸ ਦਾ ਇਰਾਦਾ ਵਿਸ਼ਵ ਕੱਪ ਵਿੱਚ ਟੀਮ ਨੂੰ ਲਗਾਤਾਰ ਦੂਜੀ ਜਿੱਤ ਦਿਵਾ ਕੇ ਇਸ ਨੂੰ ਯਾਦਗਾਰ ਬਣਾਉਣ ਦਾ ਹੋਵੇਗਾ। ਬੰਗਲਾਦੇਸ਼ ਨੇ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 21 ਦੌੜਾਂ ਨਾਲ ਹਰਾਇਆ ਸੀ, ਜਿਸ ਵਿੱਚ ਸ਼ਾਕਿਬ ਨੇ 75 ਦੌੜਾਂ ਬਣਾਈਆਂ ਸਨ। ਉਸ ਨੇ ਇੱਕ ਵਿਕਟ ਵੀ ਲਈ। ਇੱਕ ਰੋਜ਼ਾ ਕ੍ਰਿਕਟ ਵਿੱਚ 5000 ਦੌੜਾਂ ਦਾ ਸਕੋਰ ਬਣਾਉਣ ਅਤੇ 250 ਵਿਕਟਾਂ ਲੈਣ ਵਾਲਾ ਉਹ (ਸ੍ਰੀਲੰਕਾ ਦੇ ਸਨਤ ਜੈਸੂਰਿਆ, ਦੱਖਣੀ ਅਫਰੀਕਾ ਦੇ ਜੈਕ ਕੈਲਿਸ, ਪਾਕਿਸਤਾਨ ਦੇ ਸ਼ਾਹਿਦ ਅਫਰੀਦੀ ਅਤੇ ਅਬਦੁੱਲ ਰੱਜ਼ਾਕ ਮਗਰੋਂ) ਪੰਜਵਾਂ ਕ੍ਰਿਕਟਰ ਬਣ ਗਿਆ ਹੈ। ਹੁਣ ਬੰਗਲਾਦੇਸ਼ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੈ, ਜਿਸ ਨੇ ਪਹਿਲੇ ਮੈਚ ਵਿੱਚ ਸ੍ਰੀਲੰਕਾ ਨੂੰ ਦਸ ਵਿਕਟਾਂ ਨਾਲ ਹਰਾਇਆ ਸੀ। ਸ਼ਾਕਿਬ ਉਸ ਟੀਮ ਦਾ ਹਿੱਸਾ ਸੀ, ਜਿਸ ਨੇ 2017 ਚੈਂਪੀਅਨਜ਼ ਟਰਾਫ਼ੀ ਵਿੱਚ ਨਿਊਜ਼ੀਲੈਂਡ ਨੂੰ ਪੰਜ ਵਿਕਟਾਂ ਨਾਲ ਮਾਤ ਦਿੱਤੀ ਸੀ। ਉਸ ਨੇ ਉਸ ਮੈਚ ਵਿੱਚ ਸੱਤਵਾਂ ਇੱਕ ਰੋਜ਼ਾ ਸੈਂਕੜਾ ਮਾਰਿਆ ਸੀ। ਉਹ ਸੱਟ ਕਾਰਨ ਇਸ ਸਾਲ ਦੇ ਸ਼ੁਰੂ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਇੱਕ ਰੋਜ਼ਾ ਲੜੀ ਨਹੀਂ ਖੇਡ ਸਕਿਆ ਸੀ, ਜਿਸ ਵਿੱਚ ਉਸ ਦੀ ਟੀਮ ਨੂੰ 3-0 ਨਾਲ ਹਾਰ ਝੱਲਣੀ ਪਈ। ਉਸ ਨੇ ਕਿਹਾ, ‘‘ਸਾਨੂੰ ਪਤਾ ਸੀ ਕਿ ਵਿਸ਼ਵ ਕੱਪ ਵਿੱਚ ਕੀ ਚੁਣੌਤੀ ਰਹੇਗੀ। ਸਾਡੀ ਤਿਆਰੀ ਸ਼ਾਨਦਾਰ ਹੈ, ਜਿਸ ਕਾਰਨ ਸਾਡਾ ਆਤਮਵਿਸ਼ਵਾਸ ਵਧਿਆ ਹੈ। ਅਸੀਂ ਇੱਥੇ ਚੰਗਾ ਖੇਡਣ ਦੇ ਇਰਾਦੇ ਨਾਲ ਹੀ ਆਏ ਹਾਂ।’’ ਉਸ ਨੇ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਅਸੀਂ ਵੱਡੀਆਂ ਟੀਮਾਂ ਨੂੰ ਹਰਾ ਸਕਦੇ ਹਾਂ। ਇਸ ਲੈਅ ਨੂੰ ਕਾਇਮ ਰੱਖ ਸਕੀਏ ਤਾਂ ਅੱਗੇ ਤੱਕ ਜਾਵਾਂਗੇ।’’ ਦੂਜੇ ਪਾਸੇ ਨਿਊਜ਼ੀਲੈਂਡ ਨੂੰ ਸ੍ਰੀਲੰਕਾ ਖ਼ਿਲਾਫ਼ ਤੇਜ਼ ਗੇਂਦਬਾਜ਼ ਟਿਮ ਸਾਊਦੀ ਅਤੇ ਸੀਨੀਅਰ ਕ੍ਰਮ ਦੇ ਬੱਲੇਬਾਜ਼ ਹੈਨਰੀ ਨਿਸ਼ੋਲਜ਼ ਦੀ ਘਾਟ ਮਹਿਸੂਸ ਨਹੀਂ ਹੋਈ।


