- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤੀ ਇੰਜੀਨੀਅਰ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਸਾਬਕਾ ਅਮਰੀਕੀ ਨੇਵੀ ਫੌਜੀ ਨੂੰ ਉਮਰ ਕੈਦ
ਨਿਊਯਾਰਕ – ਅਮਰੀਕਾ ਵਿੱਚ ਕੰਸਾਸ ਸਿਟੀ ਦੇ ਇਕ ਬਾਰ ਵਿੱਚ ਗੋਲੀ ਮਾਰ ਕੇ ਭਾਰਤੀ ਇੰਜੀਨੀਅਰ ਸ਼੍ਰੀਨਿਵਾਸ ਕੁਚੀਭੋਤਲਾ ਦੀ ਹੱਤਿਆ ਕਰਨ ਤੇ 2 ਹੋਰ ਵਿਅਕਤੀਆਂ ਨੂੰ ਜ਼ਖਮੀ ਕਰਨ ਵਾਲੇ ਇਕ ਸਾਬਕਾ ਅਮਰੀਕੀ ਨੇਵੀ ਫੌਜੀ ਨੂੰ ਬਿਨਾਂ ਪੈਰੋਲ ਦੇ ਅੱਜ ਉਮਰਕੈਦ ਦੀ ਸਜ਼ਾ ਸੁਣਾਈ ਗਈ| ਫਰਵਰੀ 2017 ਵਿੱਚ ਓਲੇਥ ਦੇ ਐਡਮ ਪੁਰਿੰਟੋਨ ਨੇ ਗੋਲੀ ਮਾਰ ਕੇ ਕੁਚੀਭੋਤਲਾ ਦੀ ਹੱਤਿਆ ਕਰ ਦਿੱਤੀ ਤੇ 2 ਹੋਰ ਵਿਅਕਤੀਆਂ, ਆਲੋਕ ਮਦਾਸਾਨੀ ਤੇ ਕੰਸਾਸ ਨਿਵਾਸੀ ਇਯਾਨ ਗ੍ਰਿਲੋਟ ਨੂੰ ਜ਼ਖਮੀ ਕਰ ਦਿੱਤਾ ਸੀ| ਅਟਾਰਨੀ ਜਨਰਲ ਜੇਫ ਸੇਸ਼ਨ ਨੇ ਇਕ ਬਿਆਨ ਵਿੱਚ ਕਿਹਾ ਕਿ ਪੁਰਿੰਟੋਨ ਨੂੰ ਬਗੈਰ ਪੈਰੋਲ ਦੇ ਅੱਜ ਉਮਰਕੈਦ ਦੀ ਸਜ਼ਾ ਸੁਣਾਈ ਗਈ| ਇਸੇ ਸਾਲ ਦੀ ਸ਼ੁਰੂਆਤ ਵਿੱਚ ਉਸ ਨੇ ਇਸ ਗੋਲੀਬਾਰੀ ਦੇ ਹਵਾਲੇ ਵਿੱਚ ਨਫਰਤ ਦੇ ਆਧਰ ਉਤੇ ਅਪਰਾਧ ਕਰਨ ਤੇ ਹਥਿਆਰ ਚਲਾਉਣ ਦਾ ਦੋਸ਼ ਕਬੂਲ ਕੀਤਾ ਸੀ| ਉਸ ਨੇ ਅਦਾਲਤ ਵਿੱਚ ਕਬੂਲ ਕੀਤਾ ਸੀ ਕਿ ਉਸ ਨੇ ਕੁਚੀਭੋਤਲਾ ਤੇ ਮਦਾਸਾਨੀ ਨੂੰ ਉਨ੍ਹਾਂ ਦੀ ਨਸਲ, ਭਾਸ਼ਾ ਤੇ ਰਾਸ਼ਟਰੀ ਮੂਲ ਕਾਰਨ ਨਿਸ਼ਾਨਾ ਬਣਾਇਆ ਸੀ| ਉਸ ਨੇ ਹਾਦਸੇ ਵਾਲੀ ਥਾਂ ਤੋਂ ਭੱਜਣ ਦੌਰਾਨ ਗ੍ਰਿਲੋਨ ਉਤੇ ਗੋਲੀ ਚਲਾ ਦਿੱਤੀ ਸੀ|


