ਭਾਰਤੀ ਟੀਮ ਨੂੰ ਇਕ ਹੋਰ ਝਟਕਾ, ਭੁਵਨੇਸ਼ਵਰ 3 ਮੈਚਾਂ ਲਈ ਬਾਹਰ

ਮੈਨਚੈਸਟਰ – ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਪਾਕਿਸਤਾਨ ਖਿਲਾਫ ਵਰਲਡ ਕੱਪ ਦੇ ਮੈਚ ਵਿੱਚ ਲੱਗੀ ਹੈਮਸਟ੍ਰਿੰਗ ਸੱਟ ਕਾਰਨ 2-3 ਮੈਚ ਨਹੀਂ ਖੇਡ ਸਕਣਗੇ| ਭੁਵਨੇਸ਼ਵਰ ਤੀਜਾ ਓਵਰ ਪੂਰਾ ਸੁੱਟੇ ਬਿਨਾ ਮੈਦਾਨ ਤੋਂ ਬਾਹਰ ਚੱਲੇ ਗਏ ਸੀ| ਕਪਤਾਨ ਵਿਰਾਟ ਕੋਹਲੀ ਨੇ ਜਾਹਿਰ ਕੀਤਾ ਕਿ ਬਾਕੀ ਮੈਚਾਂ ਵਿੱਚ ਉਸਦੀ ਜਗ੍ਹਾ ਮੁਹੰਮਦ ਸ਼ਮੀ ਖੇਡਣਗੇ| ਕੋਹਲੀ ਨੇ 89 ਦੌੜਾਂ ਨਾਲ ਮਿਲੀ ਜਿੱਤ ਤੋਂ ਬਾਅਦ ਕਿਹਾ, ”ਭੁਵੀ ਨੂੰ ਹਲਕੀ ਸੱਟ ਲੱਗੀ ਹੈ| ਉਹ 2 ਜਾਂ 3 ਮੈਚਾਂ ਲਈ ਬਾਹਰ ਰਹੇਗਾ ਪਰ ਫਿਰ ਵਾਪਸੀ ਕਰੇਗਾ| ਉਹ ਸਾਡੇ ਮਹੱਤਵਪੂਰਨ ਗੇਂਦਬਾਜ਼ ਹਨ|ਕੋਹਲੀ ਨੇ ਕਿਹਾ ਕਿ ਸ਼ਮੀ ਨੂੰ ਖੇਡਣ ਦੀ ਬੇਤਾਬੀ ਨਾਲ ਉਡੀਕ ਹੈ| ਭਾਰਤ ਨੂੰ 22 ਜੂਨ ਨੂੰ ਅਫਗਾਨਿਸਤਾਨ ਖਿਲਾਫ 27 ਜੂਨ ਨੂੰ ਵਿੰਡੀਜ਼ ਅਤੇ 30 ਜੂਨ ਨੂੰ ਇੰਗਲੈਂਡ ਨਾਲ ਖੇਡਣਾ ਹੈ| ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅੰਗੂਠੇ ਦੀ ਸੱਟ ਕਾਰਨ ਟੀਮ ਤੋਂ ਬਾਹਰ ਹਨ| ਭਾਰਤੀ ਕਪਤਾਨ ਕੋਹਲੀ ਨੇ ਸੈਂਕੜਾ ਬਣਾਉਣ ਵਾਲੇ ਰੋਹਿਤ ਸ਼ਰਮਾ ਦੀ ਤਾਰੀਫ ਕਰਦਿਆਂ ਕਿਹਾ, ”ਰੋਹਿਤ ਦੀ ਪਾਰੀ ਲਾਜਵਾਬ ਸੀ| ਰਾਹੁਲ ਨੇ ਉਸਦੀ ਕਾਫੀ ਮਦਦ ਕੀਤੀ ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਉਹ ਵਨਡੇ ਦਾ ਇੰਨਾ ਚੰਗਾ ਖਿਡਾਰੀ ਕਿਉਂ ਹੈ| ਕੋਹਲੀ ਨੇ ਕੁਲਦੀਪ ਯਾਦਵ ਦੇ ਫਾਰਮ ਵਿੱਚ ਪਰਤਣ ਤੇ ਸੁੱਖ ਦਾ ਸਾਹ ਲਿਆ| ਕੋਹਲੀ ਨੇ ਕਿਹਾ ਕਿ ਕੁਲਦੀਪ ਦਾ ਪ੍ਰਦਰਸ਼ਨ ਸ਼ਾਨਦਾਰ ਸੀ| ਬਾਬਰ ਅਤੇ ਫਖਰ ਉਸ ਨੂੰ ਧਿਆਨ ਨਾਲ ਖੇਡ ਰਹੇ ਸੀ ਪਰ ਮੈਂ ਚਾਹੁੰਦਾ ਸੀ ਕਿ ਕੁਲਦੀਪ ਲੰਬਾ ਸਪੈਲ ਸੁੱਟੇ| ਬਾਬਰ ਨੂੰ ਉਸ ਨੇ ਜਿਸ ਗੇਂਦ ਤੇ ਆਊਟ ਕੀਤਾ ਉਹ ਸ਼ਾਨਦਾਰ ਸੀ|

VIA PUNJAB