- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤੀ ਮਹਿਲਾ ਟੀਮ ਨੇ ਸ੍ਰੀਲੰਕਾ ਤੋਂ ਟੀ-20 ਲੜੀ ਜਿੱਤੀ
ਕੋਲੰਬੋ – ਜੇਮੀਮਾ ਰੌਡਰਿਗਜ਼ ਅਤੇ ਅਨੁਜਾ ਪਟੇਲ ਦੇ ਸ਼ਾਨਦਾਰ ਨੀਮ ਸੈਂਕੜਿਆਂ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ ਅੱਜ ਸੱਤ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਟੀ-20 ਲੜੀ ਵਿੱਚ 3-0 ਦੀ ਲੀਡ ਬਣਾ ਕੇ ਲੜੀ ਆਪਣੇ ਨਾਮ ਕਰ ਲਈ ਹੈ। ਲੜੀ ਦਾ ਦੂਜਾ ਮੈਚ ਮੀਂਹ ਨੇ ਧੋ ਦਿੱਤਾ ਸੀ, ਜਦਕਿ ਭਾਰਤ ਨੇ ਪਹਿਲਾ ਅਤੇ ਤੀਜਾ ਮੈਚ ਜਿੱਤਿਆ ਸੀ। ਚੌਥੇ ਮੈਚ ਦੌਰਾਨ ਵੀ ਮੀਂਹ ਪਿਆ, ਜਿਸ ਕਾਰਨ ਓਵਰਾਂ ਦੀ ਗਿਣਤੀ ਘਟਾ ਕੇ 17-17 ਕਰ ਦਿੱਤੀ ਗਈ। ਭਾਰਤੀ ਟੀਮ ਨੇ ਸ੍ਰੀਲੰਕਾ ਨੂੰ ਪੰਜ ਵਿਕਟਾਂ ’ਤੇ 134 ਦੌੜਾਂ ’ਤੇ ਰੋਕਣ ਮਗਰੋਂ 15.4 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 137 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਜੇਮੀਮਾ ਨੇ ਲੜੀ ਵਿੱਚ ਲਗਾਤਾਰ ਦੂਜਾ ਨੀਮ ਸੈਂਕੜਾ ਮਾਰਿਆ। ਉਸ ਨੇ ਸਿਰਫ਼ 37 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ ਨਾਬਾਦ 52 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸਮ੍ਰਿਤੀ ਮੰਧਾਨਾ (ਪੰਜ), ਮਿਤਾਲੀ ਰਾਜ (11) ਅਤੇ ਤਾਨੀਆ ਭਾਟੀਆ (ਪੰਜ) ਦੀਆਂ ਵਿਕਟਾਂ 41 ਦੌੜਾਂ ’ਤੇ ਡਿਗਣ ਮਗਰੋਂ ਜੇਮੀਮਾ ਨੇ ਅਨੁਜਾ (ਨਾਬਾਦ 54 ਦੌੜਾਂ) ਨਾਲ ਚੌਥੀ ਵਿਕਟ ਲਈ 96 ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਅਖ਼ੀਰ ਜਿੱਤ ਤੱਕ ਕਾਇਮ ਰਹੀ। ਅਨੁਜਾ ਦੇ 42 ਗੇਂਦਾਂ ’ਤੇ ਮਾਰੇ ਨੀਮ ਸੈਂਕੜੇ ਵਿੱਚ ਸੱਤ ਚੌਕੇ ਸ਼ਾਮਲ ਸਨ। ਸ੍ਰੀਲੰਕਾ ਲਈ ਤਿੰਨ ਵਿਕਟਾਂ ਓਸ਼ਾਦੀ ਰਣਸਿੰਘੇ ਨੇ ਲਈਆਂ।


