- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤੀ ਮੂਲ ਦੇ ਡਾਕਟਰ ਨੇ ਨਸ਼ੀਲੀ ਦਵਾਈਆਂ ਦੇਣ ਦਾ ਦੋਸ਼ ਕੀਤਾ ਸਵੀਕਾਰ
ਨਿਊਯਾਰਕ – ਭਾਰਤੀ ਮੂਲ ਦੇ ਇਕ ਅਮਰੀਕੀ ਡਾਕਟਰ ਨੇ ਬਿਨਾਂ ਕਿਸੇ ਇਲਾਜ ਦੇ ਮਕਸਦ ਦੇ ਮਰੀਜ਼ਾਂ ਨੂੰ ਨਸ਼ੇ ਦੀਆਂ ਦਵਾਈਆਂ ਵੰਡਣ ਦੇ ਮਾਮਲੇ ‘ਚ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਨਾਰਥ ਇਸਟਰਨ ਨੇਵਾਦਾ ਕਾਰਡੀਓਲਾਜੀ ਦੇ ਮਾਲਕ ਅਤੇ ਸੰਚਾਲਕ ਡਾ. ਦਵਿੰਦਰ ਪਟੇਲ (59) ਨੂੰ ਦਸੰਬਰ 2017 ‘ਚ ਗ੍ਰਾਂਡ ਜਿਊਰੀ ਨੇ ਦੋਸ਼ ਪਾਇਆ ਸੀ। ਅਮਰੀਕੀ ਜੁਡੀਸ਼ੀਅਲ ਜੱਜ ਲੇਰੀ ਹਿਕਸ ਨੇ ਉਨ੍ਹਾਂ ਦੇ ਇਕਬਾਲ-ਏ-ਜ਼ੁਰਮ ਨੂੰ ਸਵੀਕਾਰ ਕਰ ਲਿਆ। ਜਾਂਚ ‘ਚ ਇਹ ਸਾਹਮਣੇ ਆਇਆ ਹੈ ਕਿ ਪਟੇਲ ਨੇ ਸਵੀਕਾਰ ਕੀਤਾ ਹੈ ਕਿ ਸਤੰਬਰ 2015 ਤੋਂ ਫਰਵਰੀ 2016 ਵਿਚਾਲੇ ਉਨ੍ਹਾਂ ਨੇ ਬਿਨਾਂ ਕਿਸੇ ਅਸਲ ਇਲਾਜ ਦੇ ਉਦੇਸ਼ ਦੇ ਅਤੇ ਪੇਸ਼ੇਵਰ ਰਵੱਈਏ ਤੋਂ ਬਾਹਰ ਜਾ ਕੇ ਮਰੀਜ਼ਾਂ ਨੂੰ ਨਸ਼ੇ ਦੀਆਂ ਦਵਾਈਆਂ ਦਿੱਤੀਆਂ। ਅਭਿਯੋਜਨ (ਪ੍ਰੌਸ਼ੀਕਿਊਸ਼ਨ, ਵਿਰੋਧੀ ਧਿਰ ਦੇ ਵਕੀਲ) ਨੇ ਆਖਿਆ ਕਿ ਅਜਿਹਾ ਕਰਨਾ ਉਸ ਦੀ ਡਿਊਟੀ ਦਾ ਸਿੱਧਾ ਉਲੰਘਣ ਸੀ। ਉਨ੍ਹਾਂ ਨੂੰ ਮਾਰਚ 2019 ‘ਚ ਸਜ਼ਾ ਸੁਣਾਈ ਜਾਵੇਗੀ। ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ 20 ਸਾਲ ਦੀ ਕੈਦ ਦੀ ਸਜ਼ਾ ਮਿਲ ਸਕਦੀ ਹੈ ਅਤੇ 10 ਲੱਖ ਡਾਲਰ ਦਾ ਜ਼ੁਰਮਾਨਾ ਲੱਗ ਸਕਦਾ ਹੈ।


