- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਦੇ ਦੂਜੇ ਸਭ ਤੋਂ ਸਫਲ ਕਪਤਾਨ ਬਣੇ ਕੋਹਲੀ
ਨਵੀਂ ਦਿੱਲੀ – ਵਿਰਾਟ ਕੋਹਲੀ ਨਾਟਿੰਘਮ ‘ਚ ਇੰਗਲੈਂਡ ਖਿਲਾਫ ਤੀਜੇ ਟੈਸਟ ‘ਚ 203 ਦੌੜਾਂ ਦੀ ਜਿੱਤ ਦੇ ਨਾਲ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਦੀ ਸੂਚੀ ‘ਚ ਸੌਰਭ ਗਾਂਗੁਲੀ ਨੂੰ ਪਿੱਛੇ ਕਰ ਕੇ ਦੂਜੇ ਸਥਾਨ ‘ਤੇ ਪਹੁੰਚ ਗਏ ਹਨ। ਭਾਰਤ ਨੇ ਤੀਜੇ ਟੈਸਟ ‘ਚ ਇੰਗਲੈਂਡ ਨੂੰ 203 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਦਾ ਸਕੋਰ 1-2 ਕਰ ਦਿੱਤਾ ਹੈ। ਕੋਹਲੀ ਦੀ ਅਗਵਾਈ ‘ਚ ਇਹ ਭਾਰਤ ਦੀ 22ਵੀਂ ਜਿੱਤ ਹੈ। ਉਸ ਨੇ ਹੁਣ ਤੱਕ 38 ਮੈਚਾਂ ‘ਚ ਟੀਮ ਦੀ ਅਗਵਾਈ ਕੀਤੀ ਹੈ ਜਿਸ ‘ਚ ਭਾਰਤ ਨੂੰ 7 ਮੈਚਾਂ ‘ਚ ਹਾਰ ਮਿਲੀ ਅਤੇ 9 ਮੈਚ ਡਰਾਅ ਰਹੇ। ਭਾਰਤੀ ਕਪਤਾਨਾਂ ‘ਚ ਕੋਹਲੀ ਤੋਂ ਵੱਧ ਟੈਸਟ ਜਿੱਤ ਸਿਰਫ ਮਹਿੰਦਰ ਸਿੰਘ ਧੋਨੀ ਦੇ ਨਾਂ ਦਰਜ ਹੈ ਜਿਸਦੀ ਅਗਵਾਈ ‘ਚ ਟੀਮ ਨੇ 60 ਮੈਚ ਖੇਡੇ ਅਤੇ 27 ਮੈਚਾਂ ‘ਚ ਜਿੱਤ ਦਰਜ ਕੀਤੀ। ਉਥੇ ਹੀ 18 ‘ਚ ਹਾਰ ਮਿਲੀ ਅਤੇ 15 ਮੈਚ ਡਰਾਅ ਰਹੇ। ਕੋਹਲੀ ਅਤੇ ਧੋਨੀ ਤੋਂ ਇਲਾਵਾ ਭਾਰਤ ਦੇ ਸੌਰਭ ਗਾਂਗੁਲੀ ਦੀ ਅਗਵਾਈ ‘ਚ ਭਾਰਤ ਨੇ ਨਾਂ 20 ਤੋਂ ਵਧ ਜਿੱਤਾਂ ਦਰਜ ਹਨ। ਭਾਰਤੀ ਟੀਮ ਨੇ ਗਾਂਗੁਲੀ ਦੀ ਕਪਤਾਨੀ ‘ਚ 49 ਮੈਚ ਖੇਡੇ ਹਨ ਜਿਸ ‘ਚ 21 ਮੈਚਾਂ ‘ਚ ਜਿੱਤ ਦਰਜ ਕੀਤੀ ਜਦਕਿ 13 ‘ਚ ਹਾਰ ਮਿਲੀ ਅਤੇ 15 ਮੈਚ ਡਰਾਅ ਰਹੇ।


