ਭਾਰਤ ਨੂੰ ਪੈਨਲਟੀ ਕਾਰਨਰ ’ਤੇ ਹੋਰ ਮਿਹਨਤ ਦੀ ਲੋੜ: ਮਾਰਿਨ

ਹੀਰੋਸ਼ੀਮਾ – ਭਾਰਤੀ ਹਾਕੀ ਟੀਮ ਦੇ ਲਈ ਹੇਠਲੀ ਰੈਂਕਿੰਗ ਵਾਲੀ ਫਿਜੀ ਨੂੰ ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼ ਵਿੱਚ ਹਰਾਉਣਾ ਮੁਸ਼ਕਲ ਨਹੀਂ ਹੋਵੇਗਾ, ਪਰ ਮੁੱਖ ਕੋਚ ਸਯੋਰਡ ਮਾਰਿਨ ਨੇ ਕਿਹਾ ਕਿ ਟੀਮ ਜੇਕਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਣ ਦੀ ਤਕਨੀਕ ਨੂੰ ਬਿਹਤਰ ਕਰ ਲਵੇ ਤਾਂ ਕੰਮ ਹੋਰ ਸੌਖਾ ਹੋ ਜਾਵੇਗਾ। ਨੌਵੇਂ ਸਥਾਨ ’ਤੇ ਕਾਬਜ਼ ਭਾਰਤ ਟੂਰਨਾਮੈਂਟ ਵਿੱਚ ਸਰਵੋਤਮ ਰੈਂਕਿੰਗ ਵਾਲੀ ਟੀਮ ਹੈ ਅਤੇ ਅਜੇ ਤੱਕ ਉਸ ਨੇ ਇੱਕ ਹੀ ਗੋਲ ਗੁਆਇਆ ਹੈ। ਉਸ ਨੇ ਯੁਰੂਗੁਏ ਨੂੰ 4-1 ਗੋਲਾਂ ਨਾਲ ਅਤੇ ਪੋਲੈਂਡ ਨੂੰ 5-0 ਗੋਲਾਂ ਨਾਲ ਮਾਤ ਦਿੱਤੀ। ਮਾਰਿਨ ਨੇ ਕਿਹਾ, ‘‘ਇਸ ਵਿੱਚ ਕੋਈ ਸ਼ੱਕ ਨਹੀਂ ਕਿ ਟੀਮ ਨੇ ਪਹਿਲੇ ਦੋ ਮੈਚ ਚੰਗੇ ਖੇਡੇ ਹਨ, ਪਰ ਸਾਨੂੰ ਇਸ ਤੋਂ ਬਿਹਤਰ ਖੇਡਣਾ ਹੋਵੇਗਾ। ਸਾਡੀ ਪੈਨਲਟੀ ਨੂੰ ਗੋਲ ਵਿੱਚ ਬਦਲਣ ਦੀ ਦਰ ਬਿਹਤਰ ਹੋ ਸਕਦੀ ਹੈ। ਜੇਕਰ ਅਜਿਹਾ ਹੋ ਗਿਆ ਤਾਂ ਕੰਮ ਹੋਰ ਸੌਖਾ ਹੋ ਜਾਵੇਗਾ।’’

VIA PUNJAB