ਅਮਿਤ ਸ਼ਾਹ ਨੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤੀ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਵਿੱਚ ਪਾਕਿਸਤਾਨ ਵਿੱਚ ਮਿਲੀ ਜਿੱਤ ’ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਗੁਆਂਢੀ ਦੇਸ਼ ’ਤੇ ਇੱਕ ਹੋਰ ‘ਸਟਰਾਈਕ’ ਸੀ ਅਤੇ ਨਤੀਜਾ ਬਰਾਬਰ ਹੀ ਰਿਹਾ। ਉਨ੍ਹਾਂ ਕਿਹਾ, ‘‘ਟੀਮ ਇੰਡੀਆ ਵੱਲੋਂ ਪਾਕਿਸਤਾਨ ’ਤੇ ਇੱਕ ਹੋਰ ਸਟਰਾਈਕ। ਪੂਰੀ ਟੀਮ ਨੂੰ ਸ਼ਾਨਦਾਰ ਪ੍ਰਦਰਸ਼ਨ ਦੀ ਵਧਾਈ। ਹਰ ਭਾਰਤੀ ਨੂੰ ਮਾਣ ਹੈ ਅਤੇ ਜਿੱਤ ਦਾ ਜਸ਼ਨ ਮਨਾ ਰਿਹਾ ਹੈ।’’ ‘ਸਟਰਾਈਕ’ ਤੋਂ ਗ੍ਰਹਿ ਮੰਤਰੀ ਦਾ ਇਸ਼ਾਰਾ ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਵਿੱਚ ਅਤਿਵਾਦੀ ਟਿਕਾਣਿਆਂ ’ਤੇ ਕੀਤੇ ਗਏ ਹਮਲਿਆਂ ਤੋਂ ਸੀ, ਜੋ ਪੁਲਵਾਮਾ ਵਿੱਚ ਸੀਆਰਪੀਐਫ ਬੱਸ ’ਤੇ ਹੋਏ ਹਮਲੇ ਮਗਰੋਂ ਕੀਤਾ ਗਿਆ ਸੀ।

VIA PUNJAB