- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਨੇ ਸ੍ਰੀਲੰਕਾ ਨੂੰ 20-0 ਗੋਲਾਂ ਨਾਲ ਹਰਾਇਆ
ਜਕਾਰਤਾ, ਮੌਜੂਦਾ ਚੈਂਪੀਅਨ ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਵਿੱਚ ਗੋਲਾਂ ਦਾ ਮੀਂਹ ਵਰ੍ਹਾਉਂਦਿਆਂ ਅੱਜ ਸ੍ਰੀਲੰਕਾ ਨੂੰ ਪੂਲ ‘ਏ’ ਵਿੱਚ 20-0 ਗੋਲਾਂ ਹਰਾ ਕੇ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ ਹੈ।ਭਾਰਤ 15 ਅੰਕਾਂ ਨਾਲ ਪੂਲ ‘ਏ’ ਵਿੱਚ ਚੋਟੀ ’ਤੇ ਕਾਇਮ ਹੈ। ਹੁਣ ਸੈਮੀ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਪੂਲ ‘ਬੀ’ ਦੇ ਦੂਜੇ ਨੰਬਰ ਦੀ ਟੀਮ ਨਾਲ ਹੋਵੇਗਾ, ਜੋ ਪਾਕਿਸਤਾਨ ਜਾਂ ਮਲੇਸ਼ੀਆ ਹੋ ਸਕਦੀ ਹੈ।ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਇੰਡੋਨੇਸ਼ੀਆ ਨੂੰ 17-0 ਗੋਲਾਂ ਨਾਲ, ਦੂਜੇ ਵਿੱਚ ਹਾਂਗਕਾਂਗ ਨੂੰ 26-0 ਗੋਲਾਂ ਨਾਲ, ਤੀਜੇ ਮੈਚ ਵਿੱਚ ਜਾਪਾਨ ਨੂੰ 8-0 ਗੋਲਾਂ ਨਾਲ, ਚੌਥੇ ਵਿੱਚ ਦੱਖਣੀ ਕੋਰੀਆ ਨੂੰ 5-3 ਗੋਲਾਂ ਨਾਲ ਅਤੇ ਹੁਣ ਪੰਜਵੇਂ ਮੈਚ ਵਿੱਚ ਸ੍ਰੀਲੰਕਾ ਨੂੰ 20-0 ਗੋਲਾਂ ਨਾਲ ਹਰਾਇਆ। ਭਾਰਤ ਨੇ ਹੁਣ ਤੱਕ ਪੰਜ ਮੈਚਾਂ ਵਿੱਚ ਕੁੱਲ 76 ਗੋਲ ਕੀਤੇ ਹਨ ਅਤੇ ਭਾਰਤ ਖ਼ਿਲਾਫ਼ ਹੁਣ ਤੱਕ ਸਿਰਫ ਤਿੰਨ ਗੋਲ ਹੋਏ ਹਨ। ਸ੍ਰੀਲੰਕਾ ਤੋਂ ਪਹਿਲਾਂ ਹੀ ਕੋਈ ਉਮੀਦ ਨਹੀਂ ਸੀ ਅਤੇ ਦੇਖਣਾ ਸਿਰਫ਼ ਇਹੀ ਸੀ ਕਿ ਭਾਰਤ ਇਸ ਟੀਮ ਨੂੰ ਕਿੰਨੇ ਗੋਲਾਂ ਦੇ ਫ਼ਰਕ ਨਾਲ ਹਰਾਉਂਦਾ ਹੈ। ਭਾਰਤ ਦੀ ਇਸ ਜਿੱਤ ਵਿੱਚ ਫਾਰਵਰਡ ਆਕਾਸ਼ਦੀਪ ਸਿੰਘ ਨੇ ਦੋਹਰੀ ਹੈਟ੍ਰਿਕ ਜਮਾਉਂਦਿਆਂ ਛੇ ਗੋਲ ਦਾਗੇ। ਡ੍ਰੈਗ ਫਲਿਕਰ ਰੁਪਿੰਦਰਪਾਲ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਤਿੰਨ ਤਿੰਨ ਗੋਲ ਕੀਤੇ। ਲਲਿਤ ਉਪਾਧਿਆਏ ਨੇ ਦੋ, ਜਦੋਂਕਿ ਵਿਵੇਕ ਪ੍ਰਸਾਦ ਅਤੇ ਦਿਲਪ੍ਰੀਤ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਰੁਪਿੰਦਰ ਨੇ ਦੂਸਰੇ ਹੀ ਮਿੰਟ ’ਚ ਪੈਨਲਟੀ ਸਟ੍ਰੋਕ ’ਤੇ ਗੋਲ ਦਾਗ਼ ਕੇ ਭਾਰਤ ਨੂੰ ਅੱਗੇ ਕਰ ਦਿੱਤਾ। ਹਰਮਨਪ੍ਰੀਤ ਨੇ ਛੇਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਦੂਜਾ ਗੋਲ ਕੀਤਾ। ਆਕਾਸ਼ਦੀਪ ਨੇ ਆਪਣੇ ਗੋਲਾਂ ਦੀ ਸ਼ੁਰੂਆਤ 10ਵੇਂ ਮਿੰਟ ’ਚ ਕੀਤੀ। ਉਸਨੇ 11ਵੇਂ ਮਿੰਟ ’ਚ ਹੀ ਸਕੋਰ 4-0 ਕਰ ਦਿੱਤਾ। ਪਹਿਲੇ ਕੁਆਰਟਰ ’ਚ ਹੀ ਭਾਰਤ ਚਾਰ ਗੋਲ ਦਾਗ਼ ਚੁੱਕਿਆ ਸੀ। ਦੂਸਰੇ ਕੁਆਰਟਰ ’ਚ ਆਕਾਸ਼ਦੀਪ ਨੇ 18ਵੇਂ ਮਿੰਟ ਵਿੱਚ ਭਾਰਤ ਵੱਲੋਂ ਪੰਜਵਾਂ, ਹਰਮਨਪ੍ਰੀਤ ਨੇ 22ਵੇਂ ਮਿੰਟ ’ਚ ਛੇਵਾਂ ਅਤੇ ਆਕਾਸ਼ਦੀਪ ਨੇ 23ਵੇਂ ਮਿੰਟ ’ਚ ਸੱਤਵਾਂ ਗੋਲ ਕੀਤਾ। ਅੱਧੇ ਸਮੇਂ ਤੱਕ ਭਾਰਤ 7-0 ਨਾਲ ਅੱਗੇ ਸੀ।


