- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਵਿਦੇਸ਼ੀ ਧਰਤੀ ਤੇ ਸਭ ਤੋਂ ਖਤਰਨਾਕ ਟੀਮ : ਇਯਾਨ ਬਿਸ਼ਪ
ਭਾਰਤ ਦਾ ਵੈਸਟਇੰਡੀਜ਼ ਦੌਰਾ 3 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ| ਇਸ ਤੋਂ ਪਹਿਲਾਂ ਦੋਵੇਂ ਟੀਮਾਂ ਦੇ ਸਾਬਕਾ ਧਾਕੜ ਖਿਡਾਰੀ ਸੀਰੀਜ਼ ਨੂੰ ਲੈ ਕੇ ਆਪਣੀ-ਆਪਣੀ ਰਾਏ ਦੇ ਚੁੱਕੇ ਹਨ| ਵੈਸਟਇੰਡੀਜ਼ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਇਯਾਨ ਬਿਸ਼ਪ ਮੰਨਦੇ ਹਨ ਕਿ ਭਾਰਤ ਦਾ ਪਲੜਾ ਮੇਜ਼ਬਾਨ ਟੀਮ ਤੋਂ ਭਾਰੀ ਰਹੇਗਾ| ਉਸਨੇ ਇਸਦੀ ਵਜ੍ਹਾ ਦੱਸੀ ਕਿ ਜਦੋਂ ਵਿਦੇਸ਼ੀ ਧਰਤੀ ਤੇ ਚੰਗੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਭਾਰਤੀ ਟੀਮ ਉਮੀਦਾਂ ਤੇ ਖਰੀ ਉੱਤਰਦੀ ਹੈ| ਕਪਤਾਨ ਵਿਰਾਟ ਕੋਹਲੀ ਦੀ ਟੀਮ ਤੋਂ ਸਾਡੇ ਖਿਡਾਰੀਆਂ ਨੂੰ ਸਾਵਧਾਨ ਰਹਿਣਾ ਹੋਵੇਗਾ ਅਤੇ ਉਨ੍ਹਾਂ ਖਿਲਾਫ ਚੰਗੀ ਰਣਨੀਤੀ ਬਣਾ ਕੇ ਖੇਡਣਾ ਹੋਵੇਗਾ|ਸਾਬਕਾ ਕੈਰੇਬੀਆਈ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਵੈਸਟਇੰਡੀਜ਼ ਦੇ ਹਾਲਾਤਾਂ ਤੋਂ ਭਾਰਤੀ ਚੰਗੀ ਤਰ੍ਹਾਂ ਜਾਣੂ ਹੈ| ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਾਡੇ ਦੇਸ਼ ਵਿੱਚ ਕਿਸ ਤਰ੍ਹਾਂ ਦਾ ਕ੍ਰਿਕਟ ਖੇਡਣਾ ਹੈ| ਬੀਤੇ ਕੁਝ ਸਾਲਾਂ ਵਿਚ ਭਾਰਤ ਇਕ ਅਜਿਹੀ ਟੀਮ ਬਣ ਗਈ ਹੈ ਜਿਸ ਨੇ ਵਿਦੇਸ਼ਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ| ਇੰਗਲੈਂਡ ਵਿਚ ਪਿਛਲੀ ਗਰਮੀਆਂ ਵਿੱਚ ਉਨ੍ਹਾਂ ਨੇ ਸ਼ਾਨਦਾਰ ਕ੍ਰਿਕਟ ਖੇਡਿਆ ਸੀ ਅਤੇ ਮੁਕਾਬਲੇ ਰੋਮਾਂਚਕ ਬਣਾ ਦਿੱਤੇ ਸੀ| ਪਹਿਲੀ ਵਾਰ ਆਸਟਰੇਲੀਆ ਨੂੰ ਭਾਰਤ ਨੇ ਉਸਦੇ ਘਰ ਵਿੱਚ ਹਰਾਇਆ| ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੰਗਾਰੂ ਟੀਮ ਆਪਣੇ 2 ਮੁੱਖ ਖਿਡਾਰੀਆਂ ਦੇ ਬਿਨਾ ਖੇਡ ਰਹੀ ਹੈ ਪਰ ਭਾਰਤ ਦਾ ਪ੍ਰਦਰਸ਼ਨ ਇਸ਼ਾਰਾ ਕਰਦਾ ਹੈ ਕਿ ਉਹ ਵਿਦੇਸ਼ਾਂ ਵਿੱਚ ਚੰਗਾ ਕ੍ਰਿਕਟ ਖੇਡਣ ਵਾਲੀ ਟੀਮ ਬਣ ਗਈ ਹੈ|


