- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਇਟਲੀ ਵਿੱਚ ਦੋ ਟਰੱਕਾਂ ਦੀ ਜ਼ਬਰਦਸਤ ਟੱਕਰ ਵਿੱਚ ਇੱਕ ਦੀ ਮੌਤ, ਇੱਕ ਗੰਭੀਰ ਜ਼ਖਮੀ
ਇਟਲੀ ਦੇ ਸ਼ਹਿਰ ਫਿਰੈਸਾ ਤੇ ਬੋਰਗੋ ਪਨੀਗਾਲੇ ਰੋਡ ਏ 14 ਤੇ ਦੋ ਟਰੱਕਾਂ ਦੀ ਆਪਸੀ ਟੱਕਰ ਹੋ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ| ਜਾਣਕਾਰੀ ਅਨੁਸਾਰ ਏ 14 ਰੋਡ ਦੇ ਬੋਰਗੋ ਪਨੀਗਾਲੇ ਜੰਕਸ਼ਨ ਤੇ ਕੱਲ ਦੁਪਿਹਰ ਦੋ ਟਰੱਕਾਂ ਵਿੱਚ ਆਪਸੀ ਟੱਕਰ ਹੋ ਗਈ, ਜਿਸ ਕਾਰਨ ਇੱਕ ਟਰੱਕ ਡਰਾਈਵਰ ਦੀ ਘਟਨਾ ਸਥਲ ਉੱਤੇ ਹੀ ਅੱਗ ਲੱਗਣ ਕਾਰਨ ਮੌਤ ਹੋ ਗਈ ਜਦੋਂ ਕਿ ਦੂਜਾ ਗੰਭੀਰ ਜਖ਼ਮੀ ਹੋ ਗਿਆ| ਮ੍ਰਿਤਕ ਦੀ ਪਛਾਣ ਤਰਵੀਜੋ ਜ਼ਿਲ੍ਹੇ ਦੇ ਵਾਸਨੀਕ 68 ਸਾਲਾ ਗਓਰਗੇ ਪਨਤੇਆ ਮੋਗਲਨ ਵਜੋਂ ਹੋਈ, ਜੋ ਆਪਣੇ ਪਿੱਛੇ ਪਤਨੀ ਅਤੇ 5 ਬੱਚੇ ਛੱਡ ਗਿਆ ਹੈ| ਇੱਕ ਟਰੱਕ ਵਿੱਚ ਕੈਮੀਕਲ ਪਦਾਰਥ ਸਨ ਜਿਸ ਕਾਰਨ ਸੜਕ ਤੇ ਭਿਆਨਕ ਅੱਗ ਲੱਗ ਗਈ ਤੇ ਕਈ ਹੋਰ ਵਾਹਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ| ਕਰਮਚਾਰੀਆਂ ਨੇ ਕਾਫ਼ੀ ਜੱਦੋਂ-ਜਹਿਦ ਦੇ ਬਾਅਦ ਅੱਗ ਤੇ ਕਾਬੂ ਪਾਇਆ| ਇਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ| ਹਾਦਸਾ ਉਦੋਂ ਹੋਇਆ ਜਦੋਂ ਮੋਗਲਨ ਆਪਣੇ ਟੱਰਕ ਨੂੰ ਖਾਲੀ ਕਰਕੇ ਘਰ ਨੂੰ ਜਾ ਰਿਹਾ ਸੀ|


