- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਾਕਿਸਤਾਨ ਨੇ ਜ਼ਿੰਬਾਬਵੇ ਨੂੰ 244 ਦੌੜਾਂ ਨਾਲ ਹਰਾਇਆ
ਬੁਲਾਵਾਓ – ਸਲਾਮੀ ਬੱਲੇਬਾਜ਼ ਫ਼ਖ਼ਰ ਜ਼ਮਾਨ ਦੇ ਦੋਹਰੇ ਸੈਂਕੜੇ ਦੀ ਮਦਦ ਨਾਲ ਪਾਕਿਸਤਾਨ ਨੇ ਅੱਜ ਇੱਥੇ ਜ਼ਿੰਬਾਬਵੇ ਨੂੰ ਚੌਥੇ ਇੱਕ ਰੋਜ਼ਾ ਵਿੱਚ 244 ਦੌੜਾਂ ਨਾਲ ਹਰਾ ਕੇ ਲੜੀ ਵਿੱਚ 4-0 ਦੀ ਲੀਡ ਬਣਾ ਲਈ ਹੈ। ਇਸ ਜਿੱਤ ਦੇ ਨਾਲ ਹੀ ਪਾਕਿਸਤਾਨ ਨੇ ਮੈਚ ਦੌਰਾਨ ਕਈ ਰਿਕਾਰਡ ਤੋੜੇ ਅਤੇ ਕਈ ਬਣਾਏ। ਜ਼ਮਾਨ 156 ਗੇਂਦਾਂ ਵਿੱਚ ਨਾਬਾਦ 210 ਦੌੜਾਂ ਦੀ ਪਾਰੀ ਖੇਡ ਕੇ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਦੋਹਰਾ ਸੈਂਕੜਾ ਮਾਰਨ ਵਾਲਾ ਪਹਿਲਾ ਪਾਕਿਸਤਾਨੀ ਖਿਡਾਰੀ ਬਣਿਆ। ਜ਼ਮਾਨ ਨੇ ਆਪਣੇ ਕਰੀਅਰ ਦਾ ਤੀਜਾ ਇੱਕ ਰੋਜ਼ਾ ਸੈਂਕੜਾ ਅਤੇ ਲੜੀ ਵਿੱਚ ਦੂਜਾ ਸੈਂਕੜਾ ਮਾਰਿਆ। ਉਸ ਨੇ ਪਾਰੀ ਦੌਰਾਨ 24 ਚੌਕੇ ਅਤੇ ਪੰਜ ਛੱਕੇ ਮਾਰੇ। ਇਸ ਪਾਰੀ ਵਿੱਚ ਪਾਕਿਸਤਾਨ ਨੇ ਵੀ ਕਈ ਰਿਕਾਰਡ ਬਣਾਏ। ਟੀਮ ਨੇ ਬੁਲਾਵਾਓ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਿਰਫ਼ ਇੱਕ ਵਿਕਟ ਗੁਆ ਕੇ 399 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਪਾਕਿਸਤਾਨੀ ਟੀਮ ਦੇ ਸਲਾਮੀ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 304 ਦੌੜਾਂ ਦੀ ਸਾਂਝੇਦਾਰੀ ਕਰਕੇ ਇੱਕ ਰੋਜ਼ਾ ਵਿਸ਼ਵ ਰਿਕਾਰਡ ਬਣਾਇਆ, ਜੋ ਪਾਕਿਸਤਾਨ ਲਈ ਇੱਕ ਰੋਜ਼ਾ ਵਿੱਚ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਹੈ। ਕੁੱਲ ਸਕੋਰ ਵੀ ਉਸ ਦੀ ਇੱਕ ਰੋਜ਼ਾ ਵਿੱਚ ਸਭ ਤੋਂ ਵੱਡੀ ਪਾਰੀ ਹੈ। ਪਹਿਲੀ ਵਿਕਟ ਦੀ ਸਾਂਝੇਦਾਰੀ ਦਾ ਰਿਕਾਰਡ ਸ੍ਰੀਲੰਕਾ ਦੇ ਸਨਤ ਜੈਸੂਰੀਆ ਅਤੇ ਉਪੁਲ ਥਰੰਗਾ ਦੇ ਨਾਮ ਸੀ, ਜਿਸ ਨੇ 2006 ਦੌਰਾਨ ਹੈਡਿੰਗਲੇ ਵਿੱਚ ਇੰਗਲੈਂਡ ਖ਼ਿਲਾਫ਼ 286 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਫਿਰ ਉਸ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਜ਼ਿੰਬਾਬਵੇ ਨੂੰ 42.4 ਓਵਰਾਂ ਵਿੱਚ 155 ਦੌੜਾਂ ’ਤੇ ਢੇਰ ਕਰ ਦਿੱਤਾ। ਇਹ ਉਸ ਦੀ ਇੱਕ ਰੋਜ਼ਾ ਵਿੱਚ ਦੂਜੀ ਸਭ ਤੋਂ ਤਕੜੀ ਹਾਰ ਹੈ। ਇਲਟਨ ਵਾਗੁੰਬੁਰਾ (37) ਅਤੇ ਡੋਨਾਲਡ ਟਿੰਪਾਨੋ (44) ਵਿਚਾਲੇ ਛੇਵੀਂ ਵਿਕਟ ਲਈ 69 ਦੌੜਾਂ ਦੀ ਸਾਂਝੇਦਾਰੀ ਨਾ ਬਣੀ ਹੁੰਦੀ ਤਾਂ ਉਹ ਇਸ ਸਕੋਰ ਤੋਂ ਪਹਿਲਾਂ ਹੀ ਢੇਰ ਹੋ ਜਾਂਦਾ। ਪਾਕਿਸਤਾਨੀ ਸਪਿੰਨਰ ਸ਼ਦਾਈ ਖ਼ਾਨ ਨੇ 28 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ ਦੇ ਆਊਟ ਹੋਣ ਮਗਰੋਂ ਇਹ ਵੱਡੀ ਸਾਂਝੇਦਾਰੀ ਖ਼ਤਮ ਹੋਈ, ਜਿਸ ਨੇ 113 ਦੌੜਾਂ (122 ਗੇਂਦਾਂ ਵਿੱਚ ਅੱਠ ਚੌਕੇ) ਨਾਲ ਸੈਂਕੜਾ ਮਾਰਿਆ।


