ਮਾਲਿਆ ਨੂੰ ਦੀਵਾਲੀਆ ਐਲਾਨਣ ਦਾ ਅਮਲ ਅਗਲੇ ਵਰ੍ਹੇ

ਲੰਡਨ – ਸੰਕਟ ਵਿਚ ਘਿਰੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀਆਂ ਕਾਨੂੰਨੀ ਮੁਸ਼ਕਲਾਂ ਘੱਟ ਹੁੰਦੀਆਂ ਵਿਖਾਈ ਨਹੀਂ ਦੇ ਰਹੀਆਂ। ਉਨ੍ਹਾਂ ਖਿਲਾਫ਼ ਅਗਲੇ ਸਾਲ ਬਰਤਾਨੀਆ ਦੀ ਉੱਚ ਅਦਾਲਤ ਵਿਚ ਦੀਵਾਲੀਆ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ। ਇਹ ਮਾਮਲਾ ਭਾਰਤੀ ਬੈਂਕਾਂ ਦੇ ਇੱਕ ਸਮੂਹ ਨੇ ਦਾਇਰ ਕੀਤਾ ਹੈ। ਇਹ ਬੈਂਕ ਮਾਲਿਆ ਤੋਂ ਹੁਣ ਤੱਕ ਨਾ ਮੋੜੇ ਗਏ ਕਰੀਬ 1.145 ਅਰਬ ਪੌਂਡ ਦੇ ਕਰਜ਼ੇ ਦੀ ਵਸੂਲੀ ਚਾਹੁੰਦੇ ਹਨ। ਬਰਤਾਨੀਆ ਦੀ ਕਾਨੂੰਨੀ ਸੇਵਾਵਾਂ ਕੰਪਨੀ ਟੀਐਲਟੀ ਐਲਐਲਪੀ ਨੇ ਸਪੱਸ਼ਟ ਕੀਤਾ ਕਿ 62 ਸਾਲਾ ਮਾਲਿਆ ਖਿਲਾਫ਼ ਦੀਵਾਲੀਆ ਪ੍ਰਕਿਰਿਆ ਮਾਮਲਾ ਚਲਾਉਣ ਦੀ ਉਨ੍ਹਾਂ ਦੀ ਅਰਜ਼ੀ ਲੰਡਨ ਦੇ ਹਾਈ ਕੋਰਟ ਆਫ ਜਸਟਿਸ ਨੂੰ ਭੇਜ ਦਿੱਤੀ ਗਈ ਹੈ। ਟੀਐਲਟੀ ਵਿਚ ਹਿੱਸੇਦਾਰ ਪਾਲ ਗੇਰ ਨੇ ਕਿਹਾ,‘ਅਸੀਂ ਬੈਂਕਾਂ ਦੇ ਹਵਾਲੇ ਨਾਲ ਮਾਲਿਆ ਖਿਲਾਫ 11 ਸਤੰਬਰ 2018 ਨੂੰ ਦੀਵਾਲੀਆ ਪ੍ਰਕਿਰਿਆ ਸ਼ੁਰੂ ਕਰਨ ਦੀ ਅਪੀਲ ਦਾਇਰ ਕੀਤੀ ਸੀ। ਇਸ ਉੱਤੇ 2019 ਦੀ ਪਹਿਲੀ ਛਿਮਾਹੀ ਵਿਚ ਸੁਣਵਾਈ ਹੋਣ ਦੀ ਸੰਭਾਵਨਾ ਹੈ।

VIA PUNJAB