ਮੁਹੰਮਦ ਆਮਿਰ ਦੀ ਪਾਕਿਸਤਾਨ ਦੀ ਟੀ-20 ਟੀਮ ‘ਚੋਂ ਹੋਈ ਛੁੱਟੀ

ਨਵੀਂ ਦਿੱਲੀ – ਅਜੇ ਸਾਲ ਪਹਿਲਾਂ ਪਾਕਿਸਤਾਨ ਦੇ ਗੇਂਦਬਾਜ਼ੀ ਹਮਲਾਵਰ ਦੀ ਜਾਨ ਰਹੇ ਮੁਹੰਮਦ ਆਮਿਰ ਨੂੰ ਖਰਾਬ ਫਾਰਮ ‘ਚ ਚੱਲਦੇ ਹੁਣ ਟੀ-20 ਟੀਮ ‘ਚੋਂ ਬਾਹਰ ਕਰ ਦਿੱਤਾ ਗਿਆ ਹੈ। ਭਾਰਤੀ ਫੈਨਜ਼ ਨੂੰ ਪਿਛਲੇ ਸਾਲ ਇੰਗਲੈਂਡ ‘ਚ ਖੇਡੀ ਗਈ ਚੈਂਪੀਅਨਜ਼ ਟ੍ਰਾਫੀ ਦੇ ਫਾਈਨਲ ‘ਚ ਮੁਹੰਮਦ ਆਮਿਰ ਦੀ ਘਾਤਕ ਗੇਂਦਬਾਜ਼ੀ ਦਾ ਯਾਦ ਆਈ ਹੋਵੇਗੀ ਜਿਸ ਨੇ ਭਾਰਤ ਦੇ ਟਾਪ ਆਰਡਰ ਨੂੰ ਤਬਾਹ ਕਰ ਦਿੱਤਾ ਸੀ ਪਰ ਹੁਣ ਖੱਬੇ ਹੱਥ ਦੇ ਸੀਨੀਅਰ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨਿਊਜ਼ੀਲੈਂਡ ਖਿਲਾਫ ਬੁੱਧਵਾਰ ਤੋਂ ਯੂ.ਏ.ਈ. ‘ਚ ਸ਼ੁਰੂ ਹੋ ਰਹੀ ਟੀ-20 ਸੀਰੀਜ਼ ਲਈ ਪਾਕਿਸਤਾਨੀ ਟੀਮ ‘ਚ ਜਗ੍ਹਾ ਨਹੀਂ ਬਣਾ ਸਕੇ ਹਨ। ਜਦਕਿ ਵਕਾਸ ਮਕਸੂਦ ਨੇ ਆਪਣੀ ਜਗ੍ਹਾ ਬਰਕਰਾਰ ਰੱਖੀ ਹੈ। ਮਕਸੂਦ ਪਿਛਲੇ ਮਹੀਨੇ ਨਿਊਜ਼ੀਲੈਂਡ-ਏ ਖਿਲਾਫ ਖੇਡਣ ਵਾਲੀ ਪਾਕਿਸਤਾਨ-ਏ ਟੀਮ ਦਾ ਹਿੱਸਾ ਸਨ। ਆਸਟ੍ਰੇਲੀਆ ਖਿਲਾਫ ਸੀਰੀਜ਼ ‘ਚ ਉਹ ਸੀਨੀਅਰ ਟੀਮ ਦਾ ਹਿੱਸਾ ਸਨ ਪਰ ਉਨ੍ਹਾਂ ਨੂੰ ਖੇਡਣ ਦਾ ਮੌਕਾ ਨਹੀਂ ਮਿਲ ਸਕਿਆ ਸੀ। ਮੁਹੰਮਦ ਆਮਿਰ ਪਿਛਲੇ ਕੁਝ ਮਹੀਨਿਆਂ ਤੋਂ ਖਰਾਬ ਫਾਰਮ ਦਾ ਸਾਹਮਣਾ ਕਰ ਰਹੇ ਹਨ। ਪਾਕਿਸਤਾਨੀ ਅਖਬਾਰ ਦਿ ਨੈਸ਼ਨਲ ਨਾਲ ਗੱਲ ਕਰਦੇ ਹੋਏ ਮੁਹੰਮਦ ਆਮਿਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅੰਦਰ ਹੁਣ ਵਿਸ਼ਵਾਸ ਦੀ ਕਮੀ ਹੁੰਦੀ ਜਾ ਰਹੀ ਹੈ ਜਿਸਦੇ ਚੱਲਦੇ ਉਨ੍ਹਾਂ ਦੀ ਫਾਰਮ ਲਗਾਤਾਰ ਗਿਰ ਰਹੀ ਹੈ।

VIA PUNJAB