- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੂਣਕ ਪੁਲਿਸ ਵੱਲੋਂ ਲੁੱਟਾਂ-ਖੋਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਗਿਰੋਹ ਕਾਬੂ
ਮੂਨਕ – ਸਥਾਨਕ ਥਾਣਾ ਮੂਨਕ ਪੁਲਿਸ ਵੱਲੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਬਲਜਿੰਦਰ ਸਿੰਘ ਪੰਨੂ ਨੇ ਕਿਹਾ ਕਿ ਸਥਾਨਕ ਸਹਿਰ ਨਿਵਾਸੀ ਮਯੰਕ ਗੋਇਲ ਨੇ ਥਾਣਾ ਮੂਨਕ ਵਿਖੇ ਸਿਕਾਇਤ ਕੀਤੀ ਸੀ ਕਿ 30 ਨਵੰਬਰ ਦੀ ਰਾਤ ਕਰੀਬ 8:10 ਵਜੇ ਅਰੁਣ ਕੁਮਾਰ ਵਾਸੀ ਮੂਨਕ ਉਸਦੇ ਘਰ ਆਇਆ ਅਤੇ ਕਹਿਣ ਲਗਾ ਕਿ ਨਾਮ ਚਰਚਾ ਘਰ ਸਿਰਸਾ ਵਾਲੇ ਦੇ ਵਿੱਚ ਚਲ ਕੇ ਕੁਝ ਖਾਣੇ ਆ।ਅਸੀਂ ਮੋਟਰਸਾਇਕਲ ਤੇ ਬੈਠ ਕੇ ਚਲੇ ਗਏ ਉਥੇ ਜਾ ਕੇ ਦੇਖਿਆ ਕਿ ਕੰਟੀਨ ਬੰਦ ਹੈ। ਅਰੁਣ ਕੁਮਾਰ ਉਸਦੇ ਨਾਲ ਘਗਰ ਟੋਹਾਣਾ ਰੋਡ ਵਲ ਲੈ ਗਿਆ ਜਿਥੇ ਪਹਿਲਾ ਹੀ ਇਕ ਨੌਜਵਾਨ ਮੋਟਰਸਾਇਕਲ ਸਮੇਤ ਖੜਾ ਸੀ, ਥੋੜਾ ਅਗੇ ਜਾਣ ਤੇ 2 ਹੋਰ ਅਣਜਾਣ ਵਿਅਕਤੀ ਖੜੇ ਸਨ। ਫਿਰ ਉਹਨਾਂ ਨੌਜਵਾਨਾਂ ਨੇ ਮੈਨੂੰ ਧਮਕਾ ਕੇ ਮੇਰੇ ਸੈਮਸੰਗ ਦਾ ਮੋਬਾਇਲ, ਅਤੇ ਪਰਸ ਵਿਚ ਮੋਜੂਦ ਨਗਦੀ 8 ਹਜਾਰ ਰੁਪਏ ਖੋਹ ਲਏ ਅਤੇ ਧਮਕੀ ਦਿਤੀ ਕਿ ਜੇਕਰ ਕਿਸੇ ਨੂੰ ਇਸ ਬਾਰੇ ਦਸਿਆ ਤਾਂ ਤੇਰਾ ਅਤੇ ਤੇਰੇ ਪਰਿਵਾਰ ਦਾ ਬੁਰਾ ਹਾਲ ਹੋਵੇਗਾ। ਬਾਅਦ ਵਿਚ ਪਤਾ ਲਗਿਆ ਕਿ ਇਹ ਸਾਰੀ ਘਟਨਾ ਨੂੰ ਅੰਜਾਮ ਦੇਣ ਵਾਲੇ ਖੁਦ ਅਰੁਣ ਕੁਮਾਰ, ਗੁਰਪ੍ਰੀਤ ਸਿੰਘ, ਮੋਹਨ ਅਤੇ ਸੁਭਾਸ ਸਿੰਘ ਨਿਵਾਸੀ ਮੂਨਕ ਦੇ ਨਾਲ ਮਿਲ ਕੇ ਕੀਤਾ। ਇਸ ਤੋਂ ਮਯੰਕ ਗੋਇਲ ਦੀ ਸਿਕਾਇਤ ਤੇ ਉਕਤ ਦੋਸੀਆਨ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ।


