ਮੈਂ ਟੀਮ ਦੇ ਲਈ ਨਹੀਂ, ਦੇਸ਼ ਦੇ ਲਈ ਖੇਡਦਾ ਹਾਂ ਰੋਹਿਤ ਸ਼ਰਮਾ

ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਰੋਹਿਤ ਸ਼ਰਮਾ ਨਾਲ ਵਿਵਾਦ ਦੀਆਂ ਖਬਰਾਂ ਦਾ ਖੰਡਨ ਕਰਨ ਲਈ ਇਕ ਦਿਨ ਬਾਅਦ ਰੋਹਿਤ ਨੇ ਟਵੀਟ ਕੀਤਾ ਕਿ ਮੈਂ ਸਿਰਫ ਆਪਣੀ ਟੀਮ ਦੇ ਲਈ ਨਹੀਂ ਖੇਡਦਾ। ਮੈਂ ਆਪਣੇ ਦੇਸ਼ ਦੇ ਲਈ ਖੇਡਦਾ ਹਾਂ। ਟੀਮ ਦੀ ਅਮਰੀਕਾ ਰਵਾਨਗੀ ਤੋਂ ਪਹਿਲਾਂ ਕੋਹਲੀ ਨੇ ਸੋਮਵਾਰ ਨੂੰ ਕਿਹਾ ਕਿ ਲੋਕ ਝੂਠ ਬੋਲ ਰਹੇ ਹਨ। ਉਸਦੇ ਤੇ ਰੋਹਿਤ ਵਿਚਾਲੇ ਸਭ ਕੁਝ ਠੀਕ ਹੈ। ਕੋਚ ਰਵੀ ਸ਼ਾਸਤਰੀ ਨੇ ਵੀ ਵਿਵਾਦ ਦੀਆਂ ਖਬਰਾਂ ਨੂੰ ਖਾਰਿਜ਼ ਕੀਤਾ ਸੀ।

VIA PUNJAB