- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਯੂਕਰੇਨ ਦੇ ਨਵੇਂ ਰਾਸ਼ਟਰਪਤੀ ਅੱਗੇ ਗੰਭੀਰ ਚੁਣੌਤੀਆਂ
ਕੀਵ – ਯੂਕਰੇਨ ਵਿੱਚ ਹੋਈਆਂ ਤਾਜ਼ਾ ਚੋਣਾਂ ਵਿੱਚ ਕਾਮੇਡੀਅਨ ਅਤੇ ਟੈਲੀਵਿਜ਼ਨ ਕਲਾਕਾਰ ਵੌਲੋਦੀਮੀਰ ਜ਼ਲੈਂਸਕੀ, ਜਿਸ ਕੋਲ ਕੋਈ ਸਿਆਸੀ ਤਜਰਬਾ ਨਹੀਂ, ਨੂੰ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਕਮਾਂਡਰ-ਇਨ-ਚੀਫ ਲਈ ਚੁਣਿਆ ਗਿਆ ਹੈ। ਕੌਮਾਂਤਰੀ ਇਮਦਾਦ ’ਤੇ ਨਿਰਭਰ ਅਤੇ ਵੱਖਵਾਦੀਆਂ ਨਾਲ ਜੂਝ ਰਹੇ ਇਸ ਮੁਲਕ ਦੇ ਨਵੇਂ ਬਣੇ ਆਗੂ ਜ਼ਲੈਂਸਕਈ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਆਰਥਿਕ ਸਮੱਸਿਆਵਾਂ ਅਤੇ ਸੰਭਾਵਿਤ ਬਾਗੀਆਂ ਨਾਲ ਨਜਿੱਠਣਾ ਪਵੇਗਾ। ਯੂਕਰੇਨ ਦੇ ਇਸ ਛੇਵੇਂ ਰਾਸ਼ਟਰਪਤੀ ਅੱਗੇ ਕਈ ਚੁਣੌਤੀਆਂ ਪ੍ਰਮੁੱਖ ਹਨ। ਵੋਟਰਾਂ ਨੂੰ ਉਮੀਦ ਹੈ ਕਿ ਨਵੇਂ ਕਮਾਂਡਰ-ਇਨ-ਚੀਫ ਵਲੋਂ ਸਨਅਤੀ ਪੂਰਬ ਵਿੱਚ ਵੱਖਵਾਦੀਆਂ, ਜਿਨ੍ਹਾਂ ਨੂੰ ਮਾਸਕੋ ਦੀ ਹਮਾਇਤ ਪ੍ਰਾਪਤ ਹੈ, ਨਾਲ ਪਿਛਲੇ ਪੰਜ ਵਰ੍ਹਿਆਂ ਤੋਂ ਚੱਲ ਰਹੀ ਜੰਗ ਖ਼ਤਮ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸਮਾਜ ਅਤੇ ਆਰਥਿਕਤਾ ’ਤੇ ਵੱਡਾ ਬੋਝ ਬਣੀ ਇਹ ਜੰਗ 2014 ਤੋਂ ਹੁਣ ਤੱਕ 13000 ਜਾਨਾਂ ਲੈ ਚੁੱਕੀ ਹੈ। ਇਸ ਖੂਨ-ਖ਼ਰਾਬੇ ਨੂੰ ਰੋਕਣ ਦੀਆਂ ਕੀਤੀਆਂ ਗਈਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਲਗਾਤਾਰ ਜਵਾਨ ਅਤੇ ਆਮ ਨਾਗਰਿਕ ਮਾਰੇ ਜਾ ਰਹੇ ਹਨ। ਇਸ ਸਮੱਸਿਆ ਦਾ ਹੱਲ ਨਜ਼ਰ ਨਹੀਂ ਆ ਰਿਹਾ।ਜ਼ਲੈਂਸਕਈ ਦੇ ਵਿਰੋਧੀ ਪੀਟਰੋ ਪੋਰੋਸੈਂਕੋ ਨੇ ਕਾਮੇਡੀਅਨ ’ਤੇ ਦੋਸ਼ ਲਾਇਆ ਹੈ ਕਿ ਉਸ ਕੋਲ ਪੂਤਿਨ ਦੇ ਬਰਾਬਰ ਖੜ੍ਹੇ ਹੋਣ ਦਾ ਦਮਖ਼ਮ ਨਹੀਂ ਹੈ।


