- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਇਰਾਨ ਤੇ ਪਾਕਿ ਹਮਲੇ ਠੱਲ੍ਹਣ ਲਈ ਸਾਂਝਾ ਫ਼ੌਜੀ ਬਲ ਕਾਇਮ ਕਰਨਗੇ
ਤਹਿਰਾਨ – ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਮੁਲਕ ਪਾਕਿਸਤਾਨ ਨਾਲ ਰਲ ਕੇ ਸਾਂਝਾ ਸਰਹੱਦੀ ਫ਼ੌਜੀ ਬਲ ਕਾਇਮ ਕਰੇਗਾ। ਇਰਾਨ ਦਾ ਦੌਰਾ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਇਸ ਗੱਲ ਲਈ ਹਾਮੀ ਭਰ ਦਿੱਤੀ ਹੈ ਤੇ ਦੋਵੇਂ ਮੁਲਕ ਸਾਂਝੀ ਸਰਹੱਦੀ ‘ਰਿਐਕਸ਼ਨ ਫੋਰਸ’ ਕਾਇਮ ਕਰਨਗੇ। ਰੂਹਾਨੀ ਨੇ ਕਿਹਾ ਕਿ ਇਹ ਸਾਂਝਾ ਫ਼ੌਜੀ ਬਲ ਅਤਿਵਾਦ ਨਾਲ ਨਜਿੱਠਣ ਵਿਚ ਸਹਾਈ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਦੋਵਾਂ ਮੁਲਕਾਂ ਵਿਚਾਲੇ ਸਰਹੱਦੀ ਤਣਾਅ ਵੱਧ ਰਿਹਾ ਸੀ ਤੇ ਇਸ ਦੌਰਾਨ ਕਈ ਹਮਲੇ ਹੋਏ ਸਨ। ਇਰਾਨ ਦੇ ਦੱਖਣ-ਪੂਰਬੀ ਸਰਹੱਦੀ ਸੂਬੇ ਸਿਸਤਾਂ-ਬਲੋਚਿਸਤਾਨ ਵਿਚ ਇਰਾਨੀ ਸੁਰੱਖਿਆ ਬਲਾਂ ’ਤੇ ਲਗਾਤਾਰ ਕਈ ਹਮਲੇ ਕੀਤੇ ਗਏ ਹਨ। ਇਮਰਾਨ ਖ਼ਾਨ ਦਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਇਰਾਨ ਦਾ ਪਹਿਲਾ ਦੌਰਾ ਹੈ। ਦੱਸਣਯੋਗ ਹੈ ਕਿ ਪਾਕਿ ਨੇ ਹਾਲ ਹੀ ਵਿਚ ਕਿਹਾ ਸੀ ਕਿ ਬਲੋਚਿਸਤਾਨ ਵਿਚ ਹੋਏ ਹਮਲੇ ਲਈ ਜ਼ਿੰਮੇਵਾਰ ਬੰਦੂਕਧਾਰੀ ਇਰਾਨ ਨਾਲ ਸਬੰਧਤ ਸਨ। ਇਸ ਹਮਲੇ ਵਿਚ 14 ਪਾਕਿ ਸੁਰੱਖਿਆ ਬਲ ਮਾਰੇ ਗਏ ਸਨ।


