- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਯੂਕੇ ਨੂੰ ਦਹਿਸ਼ਤੀ ਗਰੁੱਪਾਂ ਦੀ ਥਾਂ ਰੂਸ ਤੋਂ ਵਧੇਰੇ ਖ਼ਤਰਾ
ਲੰਡਨ – ਇਸਲਾਮਿਕ ਸਟੇਟ ਅਤੇ ਅਲ ਕਾਇਦਾ ਵਰਗੀਆਂ ਦਹਿਸ਼ਤੀ ਜਥੇਬੰਦੀਆਂ ਦੀ ਥਾਂ ਯੂਕੇ ਨੂੰ ਬਿਨਾਂ ਸ਼ੱਕ ਰੂਸ ਤੋਂ ਵੱਡਾ ਖ਼ਤਰਾ ਦਰਪੇਸ਼ ਹੈ। ਇਹ ਗੱਲ ਸ਼ਨਿਚਰਵਾਰ ਨੂੰ ਛਪੇ ਇਕ ਇੰਟਰਵਿਊ ਵਿੱਚ ਬ੍ਰਿਟਿਸ਼ ਫੌਜ ਮੁਖੀ ਨੇ ਕਹੀ ਹੈ। ਜਨਰਲ ਮਾਰਕ ਕਾਰਲਟਨ ਸਮਿਥ ਨੇ ਚਿਤਾਵਨੀ ਦਿੱਤੀ ਕਿ ਮਾਸਕੋ ਨੇ ਆਪਣੇ ਕੌਮੀ ਹਿੱਤਾਂ ਦੇ ਹੱਕ ਵਿੱਚ ਡਟਣ ਲਈ ਫੌਜ ਦੀ ਵਰਤੋਂ ਦੀ ਇੱਛਾ ਜਤਾਈ ਹੈ। ਉਨ੍ਹਾਂ ਦਿ ਡੇਲੀ ਟੈਲੀਗ੍ਰਾਫ ਨੂੰ ਦੱਸਿਆ ਕਿ ਰੂਸ ਨੇ ਖਾਸਕਰ ਸਾਈਬਰ, ਪੁਲਾੜ ਤੇ ਸਮੁੰਦਰ ਹੇਠਾਂ ਜੰਗ ਵਰਗੇ ਕੁਝ ਗੈਰ ਰਵਾਇਤੀ ਖੇਤਰਾਂ ਵਿੱਚ ਖੋਜ ਲਈ ਤਰਤੀਬਵਾਰ ਕੋਸ਼ਿਸ਼ਾਂ ਅਤੇ ਪੱਛਮੀ ਅਤਿਸੰਵੇਦਨਸ਼ੀਲਤਾ ਦੇ ਸ਼ੋਸਣ ਦੀ ਸ਼ੁਰੂਆਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਸ ਵਰ੍ਹੇ ਰੂਸ ਅਤੇ ਬਰਤਾਨੀਆ ਵਿਚਾਲੇ ਸਬੰਧਾਂ ਵਿੱਚ ਇਤਿਹਾਸਕ ਨਿਘਾਰ ਆਇਆ ਹੈ। ਲੰਡਨ ਨੇ ਰੂਸ ਦੇ ਸਾਬਕਾ ਜਾਸੂਸ ਸਰਗੇਈ ਸਕ੍ਰਿਪਾਲ ਅਤੇ ਉਸ ਦੀ ਧੀ ਯੂਲੀਆ ਨੂੰ ਮਾਰਚ ਵਿੱਚ ਸਲਿਸਬਰੀ ਦੇ ਅੰਗਰੇਜ਼ੀ ਸ਼ਹਿਰ ਵਿੱਚ ਜ਼ਹਿਰ ਦੇਣ ਲਈ ਮੁਲਕ ਦੀ ਫੌਜੀ ਇੰਟੈਲੀਜੈਂਸ ਸੇਵਾ ਨੂੰ ਕਸੂਰਵਾਰ ਠਹਿਰਾਇਆ ਹੈ।


