- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਯੂ ਮੁੰਬਾ ਨੇ ਬੰਗਾਲ ਵਾਰੀਅਰਸ ਨੂੰ 31-20 ਨਾਲ ਹਰਾਇਆ
ਨਵੀਂ ਦਿੱਲੀ – ਰੇਡਰ ਸਿਧਾਰਥ ਦੇਸਾਈ ਦੇ ਸੱਤ ਅੰਕ ਅਤੇ ਡਿਫੈਂਸਿਵ ਤਿਕੜੀ ਫਜ਼ਲ ਅਤਰਾਚਲੀ, ਸੁਰਿੰਦਰ ਸਿੰਘ ਅਤੇ ਧਰਮਰਾਜ ਚੇਲਾਰਥਨ ਦੇ ਦਮਦਾਰ ਖੇਡ ਦੇ ਦਮ ‘ਤੇ ਯੂ ਮੁੰਬਾ ਨੇ ਪ੍ਰੋ ਕਬੱਡੀ ਲੀਗ ਦੇ ਛੇਵੇਂ ਸੈਸ਼ਨ ਦੇ ਮੈਚ ‘ਚ ਸ਼ਨੀਵਾਰ ਨੂੰ ਬੰਗਾਲ ਵਾਰੀਅਰਸ ਨੂੰ 31-20 ਨਾਲ ਹਰਾ ਦਿੱਤਾ। ਫਜ਼ਲ, ਸੁਰਿੰਦਰ ਅਤੇ ਧਰਮਰਾਜ ਨੇ ਮਿਲ ਕੇ 11 ਅੰਕ ਬਣਾਏ।ਬੰਗਾਲ ਵਾਰੀਅਰਸ ਲਈ ਮਨਿੰਦਰ ਸਿੰਘ ਨੇ ਸਭ ਤੋਂ ਜ਼ਿਆਦਾ ਪੰਜ ਅੰਕ ਬਣਾਏ। ਮੈਚ ‘ਚ ਦੋਹਾਂ ਟੀਮਾਂ ਨੇ ਰੱਖਿਆਤਮਕ ਖੇਡ ਨਾਲ ਸ਼ੁਰੂਆਤ ਕੀਤੀ। ਸ਼ੁਰੂਆਤੀ 10 ਮਿੰਟ ‘ਚ ਦੋਵੇਂ ਟੀਮਾਂ 5-5 ਦੀ ਬਰਾਬਰੀ ‘ਤੇ ਸੀ ਪਰ ਹਾਫ ਟਾਈਮ ਤਕ ਯੂ ਮੁੰਬਾ ਨੇ ਆਪਣਾ ਵਾਧਾ 15-9 ਕਰ ਲਿਆ। ਬੰਗਾਲ ਵਾਰੀਅਰਸ ਦੇ ਰੇਡਰਸ ਨੇ ਵਾਪਸੀ ਦੀ ਕੋਸ਼ਿਸ ਕੀਤੀ ਪਰ ਯੂ ਮੁੰਬਾ ਦੇ ਖਿਡਾਰੀਆਂ ਨੇ ਉਨ੍ਹਾਂ ਨੂੰ ਮੌਕਾ ਨਹੀਂ ਦਿੱਤਾ ਅਤੇ ਟੀਮ ਨੇ 31-20 ਨਾਲ ਜਿੱਤ ਦਰਜ ਕੀਤੀ।


