ਰਨਵੇ ਤੋਂ ਤਿਲ੍ਹਕ ਕੇ ਨਦੀ ਵਿੱਚ ਡਿੱਗਾ ਜਹਾਜ, ਵਾਲ ਵਾਲ ਬਚੇ 136 ਯਾਤਰੀ

ਫਲੋਰਿਡਾ – ਅਮਰੀਕਾ ਦੇ ਫਲੋਰਿਡਾ ਵਿੱਚ ਇਕ ਬੋਇੰਗ 737 ਵਪਾਰਕ ਜੈਟ ਰਨਵੇਅ ਤੋਂ ਉਤਰਦੇ ਹੋਏ ਫਿਸਲ ਕੇ ਸੇਂਟ ਜੋਨ ਨਦੀ ਵਿੱਚ ਡਿੱਗ ਗਿਆ| ਉਸ ਸਮੇਂ ਜਹਾਜ਼ ਵਿਚ 136 ਲੋਕ ਮੌਜੂਦ ਸਨ| ਪ੍ਰਾਪਤ ਜਾਣਕਾਰੀ ਮੁਤਾਬਕ ਜਹਾਜ਼ ਭਾਰੀ ਤੂਫਾਨ ਦੌਰਾਨ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਤੇਜ਼ ਹਵਾਵਾਂ ਕਾਰਨ ਇਹ ਫਿਸਲ ਗਿਆ| ਜਹਾਜ਼ ਵਿੱਚ ਸਵਾਰ 21 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਇਹ ਸਾਰੇ ਖਤਰੇ ਤੋਂ ਬਾਹਰ ਹਨ| ਸਾਰੇ ਯਾਤਰੀ ਅਤੇ ਕਰੂ ਮੈਂਬਰ ਵੀ ਸੁਰੱਖਿਅਤ ਹਨ|

VIA PUNJAB