- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਫਿਊਜ਼ੀਆਂ ਲਈ ਕੰਮ ਕਰਨ ਵਾਲੀ ਸੰਸਥਾ ਨੂੰ ਹੁਣ ਕੋਈ ਫੰਡ ਨਹੀਂ ਦੇਵੇਗਾ ਅਮਰੀਕਾ
ਵਾਸ਼ਿੰਗਟਨ – ਫਲਸਤੀਨ ਦੇ ਰਫਿਊਜ਼ੀਆਂ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ਨੂੰ ਅਮਰੀਕਾ ਹੁਣ ਕੋਈ ਫੰਡ ਨਹੀਂ ਦੇਵੇਗਾ। ਅਮਰੀਕਾ ਯੂ. ਐੱਨ. ਰਿਲੀਫ ਫੰਡ ਐਂਡ ਵਰਕਸ ਏਜੰਸੀ UNRWA ਦਾ ਸਭ ਤੋਂ ਵੱਡਾ ਡੋਨਰ ਰਿਹਾ ਹੈ। ਅਮਰੀਕਾ ਨੇ ਇਸ ਗੱਲ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ। ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਦੇ ਇਕ ਬੁਲਾਰੇ ਨੇ ਇਸ ਫੈਸਲੇ ਨੂੰ ਫਲਸਤੀਨ ਦੇ ਲੋਕਾਂ ‘ਤੇ ਹਮਲਾ ਦੱਸਿਆ ਹੈ ਅਤੇ ਨਾਲ ਹੀ ਉਨ੍ਹਾਂ ਆਖਿਆ ਕਿ ਇਹ ਸੰਯੁਕਤ ਰਾਸ਼ਟਰ ਦੇ ਰੇਲਜੁਸ਼ੰਸ ਨੂੰ ਚੁਣੌਤੀ ਦੇਣ ਜਿਹਾ ਹੈ। ਸਟੇਟ ਡਿਪਾਰਟਮੈਂਟ ਦੇ ਬੁਲਾਰੇ ਹੀਥਰ ਨਾਰਟ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਇਸ ਮੁੱਦੇ ਨੂੰ ਚੰਗੀ ਤਰ੍ਹਾਂ ਨਾਲ ਦੇਖਿਆ ਹੈ ਅਤੇ ਫਿਰ ਫੈਸਲਾ ਲਿਆ ਹੈ ਕਿ ਅਮਰੀਕਾ ਹੁਣ UNRWA ਨੂੰ ਕੋਈ ਫੰਡ ਨਹੀਂ ਦੇਵੇਗਾ। ਦੱਸ ਦਈਏ ਕਿ ਪਿਛਲੇ ਸਾਲ ਅਮਰੀਕਾ ਨੇ ਇਸ ਏਜੰਸੀ ਨੂੰ 350 ਮਿਲੀਅਨ ਡਾਲਰ ਦਾਨ ਵੱਜੋਂ ਦਿੱਤੇ ਸਨ। UNRWA ਨੇ ਵੀ ਇਸ ਫੈਸਲੇ ਦੀ ਨਿੰਦਾ ਕੀਤੀ ਹੈ ਅਤੇ ਏਜੰਸੀ ‘ਤੇ ਲਾਏ ਗਏ ਦੋਸ਼ਾਂ ਦਾ ਖੰਡਨ ਕੀਤਾ ਹੈ। 68 ਸਾਲ ਪੁਰਾਣੀ ਸੰਯੁਕਤ ਰਾਸ਼ਟਰ ਦੀ ਇਹ ਏਜੰਸੀ 5 ਮਿਲੀਅਨ ਫਲਸਤੀਨ ਰਫਿਊਜ਼ੀਆਂ ਦੀ ਜਾਰਡਨ, ਲੀਬੀਆ, ਸੀਰੀਆ, ਵੈਸਟ ਬੈਂਕ ਅਤੇ ਗਾਜ਼ਾ ਜਿਹੇ ਦੇਸ਼ਾਂ ‘ਚ ਮਦਦ ਕਰ ਰਹੀ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਰਫਿਊਜ਼ੀ ਉਹ ਹਨ ਜਿਨ੍ਹਾਂ ਨੇ 1948 ਦੀ ਜੰਗ ਤੋਂ ਬਾਅਦ ਆਪਣੇ ਘਰ ਛੱਡ ਦਿੱਤੇ ਸਨ। ਇਸ ਮੁੱਦੇ ‘ਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਟੋਨੀਓ ਗੁਟਾਰੇਸ ਨੇ ਆਖਿਆ ਹੈ ਕਿ UNRWA ਨੂੰ ਪੂਰੀ ਉਮੀਦ ਹੈ ਕਿ ਦੂਜੇ ਦੇਸ਼ ਇਸ ਫਾਈਨੈਂਸ਼ਲ ਗੈਪ ਨੂੰ ਖਤਮ ਕਰਨ ‘ਚ ਪੂਰੀ ਮਦਦ ਕਰਨਗੇ ਤਾਂ ਜੋਂ ਇਹ ਸੰਸਥਾ ਆਪਣਾ ਕੰਮ ਜਾਰੀ ਰੱਖ ਸਕੇ।


