ਅਮਰੀਕੀ ਰੱਖਿਆ ਮੁਖੀ ਮੈਟਿਸ ਕਰਨਗੇ ਭਾਰਤ, ਯੂ.ਏ.ਈ. ਦੀ ਯਾਤਰਾ

ਸੰਯੁਕਤ ਰਾਸ਼ਟਰ – ਅਮਰੀਕਾ ਦੇ ਰੱਖਿਆ ਮੁਖੀ ਜੇਮਸ ਮੈਟਿਸ ਸੋਮਵਾਰ ਨੂੰ ਭਾਰਤ ਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਯਾਤਰਾ ਕਰਨਗੇ। ਇਸ ਦੀ ਜਾਣਕਾਰੀ ਪੈਂਟਾਗਨ ਵਲੋਂ ਦਿੱਤੀ ਗਈ ਹੈ। ਇਸ ਦੌਰੇ ਦੌਰਾਨ ਮੈਟਿਸ ਦੇ ਨਾਲ ਅਮਰੀਕਾ ਦੇ ਚੋਟੀ ਦੇ ਰਾਜਦੂਤ ਮਾਈਕ ਪੋਂਪੀਓ ਵੀ ਹੋਣਗੇ। ਆਪਣੀ ਭਾਰਤ ਯਾਤਰਾ ਦੌਰਾਨ ਮੈਟਿਸ ਤੇ ਪੋਂਪੀਓ ਨਵੀਂ ਦਿੱਲੀ ‘ਚ ਭਾਰਤ ਦੇ ਰੱਖਿਆ ਮੰਤਰਾਲੇ ਤੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨਾਲ ‘2+2’ ਡਾਇਲਾਗ ‘ਤੇ ਪਹਿਲੀ ਵਾਰ ਚਰਚਾ ਕਰਨਗੇ। ਪੈਂਟਾਗਨ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ‘ਚ ਵਿਦੇਸ਼ ਮੰਤਰਾਲੇ ਤੇ ਰੱਖਿਆ ਮੰਤਰਾਲੇ ਨਾਲ ਮੁਲਾਕਾਤ ਤੋਂ ਇਲਾਵਾ ਮੈਟਿਸ ਆਬੂਧਾਬੀ ‘ਚ ਸੀਨੀਅਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ।

VIA PUNJAB