- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਾਜਸਥਾਨ ਜਿੱਤ ਕੇ ਸਿਖਰ ’ਤੇ ਪੁੱਜੀ ਧਵਨ ਦੀ ਟੀਮ
ਜੈਪੁਰ – ਦਿੱਲੀ ਕੈਪੀਟਲਜ਼ ਨੇ ਅੱਜ ਇਥੇ ਆਈਪੀਐਲ ਦੇ ਰੋਮਾਂਚਕ ਮੁਕਾਬਲੇ ਵਿੱਚ ਮੇਜ਼ਬਾਨ ਰਾਜਸਥਾਨ ਰੌਇਲਜ਼ ਦੀ ਟੀਮ ਨੂੰ ਛੇ ਵਿਕਟਾਂ ਦੀ ਸ਼ਿਕਸਤ ਦਿੱਤੀ। ਦਿੱਲੀ ਦੀ ਟੀਮ ਲਈ ਰਿਸ਼ਭ ਪੰਤ ਨੇ 78 ਦੌੜਾਂ ਦੀ ਨਾਬਾਦ ਪਾਰੀ ਖੇਡੀ। ਦਿੱਲੀ ਨੇ ਰਾਜਸਥਾਨ ਦੀ ਟੀਮ ਵੱਲੋਂ ਜਿੱਤ ਲਈ ਦਿੱਤੇ ਟੀਚੇ ਨੂੰ 19.2 ਓਵਰਾਂ ਵਿੱਚ 193/4 ਦੇ ਸਕੋਰ ਨਾਲ ਪੂਰਾ ਕਰ ਲਿਆ। ਪ੍ਰਿਥਵੀ ਸ਼ਾਹ ਨੇ 42 ਤੇ ਸ਼ਿਖਰ ਧਵਨ ਨੇ 54 ਤੇਜ਼ਤਰਾਰ ਦੌੜਾਂ ਦਾ ਯੋਗਦਾਨ ਪਾਇਆ। ਇਸ ਜਿੱਤ ਨਾਲ ਦਿੱਲੀ ਦੀ ਟੀਮ ਗਿਆਰਾਂ ਮੈਚਾਂ ਵਿੱਚ 7 ਜਿੱਤਾਂ ਨਾਲ ਅੰਕ ਸੂਚੀ ਵਿੱਚ ਸਿਖਰ ’ਤੇ ਪੁੱਜ ਗਈ ਹੈ। ਇਸ ਤੋਂ ਪਹਿਲਾਂ ਰਾਜਸਥਾਨ ਰੌਇਲਜ਼ ਦੀ ਕਪਤਾਨੀ ਤੋਂ ਹਟਾਏ ਗਏ ਅਜਿੰਕਿਆ ਰਹਾਣੇ ਨੇ ਲੈਅ ਵਿੱਚ ਆਉਂਦਿਆਂ ਅੱਜ ਸੈਂਕੜਾ ਮਾਰਿਆ, ਜਿਸ ਦੀ ਬਦੌਲਤ ਮੇਜ਼ਬਾਨ ਟੀਮ ਨੇ ਦਿੱਲੀ ਕੈਪੀਟਲਜ਼ ਖ਼ਿਲਾਫ਼ ਛੇ ਵਿਕਟਾਂ ’ਤੇ 191 ਦੌੜਾਂ ਬਣਾਈਆਂ।


