- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਾਨੀ ਦੀ ਹੈਟ੍ਰਿਕ ਨਾਲ ਮਹਿਲਾ ਹਾਕੀ ਟੀਮ ਨੇ ਥਾਈਲੈਂਡ ਨੂੰ 5-0 ਨਾਲ ਹਰਾਇਆ
ਜਕਾਰਤਾ – ਕਪਤਾਨ ਰਾਨੀ ਰਾਮਪਾਲ ਦੀ ਸ਼ਾਨਦਾਰ ਹੈਟ੍ਰਿਕ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਥਾਈਲੈਂਡ ਨੂੰ ਸੋਮਵਾਰ ਨੂੰ 5-0 ਨਾਲ ਹਰਾ ਕੇ 18ਵੀਆਂ ਏਸ਼ੀਆਈ ਖੇਡਾਂ ਦੀ ਹਾਕੀ ਪ੍ਰਤੀਯੋਗਿਤਾ ਦੇ ਆਪਣੇ ਪੂਲ-ਬੀ ‘ਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਭਾਰਤੀ ਟੀਮ ਸੈਮੀਫਾਈਨਲ ‘ਚ ਆਪਣਾ ਸਥਾਨ ਪਹਿਲਾਂ ਹੀ ਪੱਕਾ ਕਰ ਚੁੱਕੀ ਸੀ ਅਤੇ ਇਸ ਜਿੱਤ ਦੇ ਬਾਅਦ ਉਸ ਨੇ 12 ਅੰਕਾਂ ਦੇ ਨਾਲ ਪੂਲ-ਬੀ ‘ਚ ਚੋਟੀ ਸਥਾਨ ਹਾਸਲ ਕਰ ਲਿਆ। ਭਾਰਤੀ ਟੀਮ ਦਾ ਸੈਮੀਫਾਈਨਲ ‘ਚ ਪੂਲ-ਏ ਦੀ ਦੂਜੇ ਨੰਬਰ ਦੀ ਟੀਮ ਨਾਲ ਮੁਕਾਬਲਾ ਹੋਵੇਗਾ। ਰਾਨੀ ਰਾਮਪਾਲ ਦੀ ਅਗਵਾਈ ‘ਚ ਮਹਿਲਾ ਟੀਮ ਨੇ ਹੁਣ ਤੱਕ ਚਾਰ ਮੈਚਾਂ ‘ਚ 38 ਗੋਲ ਕੀਤੇ ਹਨ ਅਤੇ ਉਸ ਦੇ ਖਿਲਾਫ ਇਕ ਗੋਲ ਹੀ ਹੋਇਆ ਹੈ। ਇੰਡੋਨੇਸ਼ੀਆ ਨੂੰ 8-0, ਕਜਾਕਿਸਤਾਨ ਨੂੰ 21-0 ਅਤੇ ਸਾਬਕਾ ਚੈਂਪੀਅਨ ਨੂੰ 4-1 ਨਾਲ ਹਰਾਉਣ ਤੋਂ ਬਾਅਦ ਭਾਰਤੀ ਟੀਮ ਨੇ ਇੰਡੋਨੇਸ਼ੀਆ ਨੂੰ 5-0 ਨਾਲ ਹਰਾਇਆ। ਪਹਿਲਾ ਕੁਆਰਟਰ ਗੋਲ ਰਹਿਤ ਰਿਹਾ ਜਿਸ ‘ਚ ਭਾਰਤ ਟੀਮ ਕੁਝ ਮੌਕਿਆਂ ‘ਤੇ ਗੋਲ ਕਰਨ ਦੇ ਨੇੜੇ ਪਹੁੰਚ ਕੇ ਖੁੰਝ ਗਈ। ਦੂਜੇ ਕੁਆਰਟਰ ‘ਚ ਵੀ ਇਹੀ ਸਿਲਸਿਲਾ ਜਾਰੀ ਰਿਹਾ ਅਤੇ ਥਾਈਲੈਂਡ ਨੇ ਭਾਰਤੀ ਟੀਮ ਨੂੰ ਅੱਧੇ ਸਮੇਂ ਤੱਕ ਗੋਲ ਕਰਨ ਤੋਂ ਰੋਕ ਕੇ ਰੱਖਿਆ। ਰਾਨੀ ਨੇ 37ਵੇਂ ਮਿੰਟ ‘ਚ ਜਾ ਕੇ ਇਸ ਸਿਲਸਿਲੇ ਨੂੰ ਤੋੜਿਆ ਅਤੇ ਮੈਚ ਦਾ ਪਹਿਲਾ ਗੋਲ ਕੀਤਾ। ਤੀਜੇ ਕੁਆਰਟਰ ਦੀ ਸਮਾਪਤੀ ਤੱਕ ਭਾਰਤ ਦੇ ਕੋਲ ਇਕ ਦੀ ਬੜ੍ਹਤ ਸੀ। ਭਾਰਤੀ ਟੀਮ ਨੇ ਜਿਸ ਤਰ੍ਹਾਂ ਚੈਂਪੀਅਨ ਕੋਰੀਆ ਖਿਲਾਫ ਪਿਛਲੇ ਮੈਚ ‘ਚ ਆਖਰੀ 7 ਮਿੰਟਾਂ ‘ਚ ਤਿਨ ਗੋਲ ਕੀਤੇ ਸੀ ਉਸੇ ਤਰ੍ਹਾਂ ਇਸ ਮੁਕਾਬਲੇ ‘ਚ ਉਸ ਨੇ ਆਖਰੀ ਕੁਆਰਟਰ ‘ਚ 4 ਗੋਲ ਕੀਤੇ। ਰਾਨੀ ਨੇ 46ਵੇਂ ਮਿੰਟ ‘ਚ ਦੂਜਾ, ਮੋਨਿਕਾ ਨੇ 52ਵੇਂ ਮਿੰਟ ‘ਚ ਟੀਮ ਦਾ ਤੀਜਾ ਗੋਲ, ਨਵਜੋਤ ਨੇ 54ਵੇਂ ਮਿੰਟ ‘ਚ ਚੌਥਾ ਗੋਲ ਕਰ ਕੇ ਭਾਰਤ ਨੂੰ 4-0 ਦੀ ਬੜ੍ਹਤ ਦਿਵਾ ਦਿੱਤੀ। ਆਖਰੀ ਗੋਲ ਰਾਨੀ ਨੇ 56ਵੇਂ ਮਿੰਟ ‘ਚ ਕਰ ਕੇ ਆਪਣੀ ਹੈਟ੍ਰਿਕ ਵੀ ਪੂਰੀ ਕਰ ਲਈ ਅਤੇ ਮੈਚ 5-0 ਨਾਲ ਭਾਰਤ ਦੀ ਝੋਲੀ ‘ਚ ਪਾ ਦਿੱਤਾ।


