- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਿਸ਼ਭ ਪੰਤ ਦੇ ਆਊਟ ਹੋਣ ਨਾਲ ਮੈਚ ਦਾ ਰੁਖ਼ ਬਦਲ ਗਿਆ: ਕੋਹਲੀ
ਬ੍ਰਿਸਬਨ – ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਖ਼ਿਲਾਫ਼ ਪਹਿਲੇ ਟੀ-20 ਕੌਮਾਂਤਰੀ ਮੈਚ ਨੂੰ ਚਾਰ ਦੌੜਾਂ ਨਾਲ ਗੁਆਉਣ ਮਗਰੋਂ ਅੱਜ ਕਿਹਾ ਕਿ ਨੌਜਵਾਨ ਰਿਸ਼ਭ ਪੰਤ ਦੇ ਆਊਟ ਹੋਣ ਨਾਲ ਮੈਚ ਦਾ ਰੁਖ਼ ਬਦਲ ਗਿਆ। ਪੰਤ ਅਤੇ ਦਿਨੇਸ਼ ਕਾਰਤਿਕ ਦੀ 3.5 ਓਵਰਾਂ ਵਿੱਚ 51 ਦੌੜਾਂ ਦੀ ਸਾਂਝੇਦਾਰੀ ਨਾਲ ਭਾਰਤੀ ਟੀਮ ਜਿੱਤ ਵੱਲ ਵਧ ਰਹੀ ਸੀ, ਪਰ ਇਸ ਵਿਕਟਕੀਪਰ ਬੱਲੇਬਾਜ਼ ਦੇ ਐਂਡਰਿਊ ਟਾਈ ਦੀ ਗੇਂਦ ’ਤੇ ਆਊਟ ਹੋਣ ਨਾਲ ਪੂਰੀ ਖੇਡ ਹੀ ਬਦਲ ਗਈ। ਇਨਾਮ ਵੰਡ ਸਮਾਰੋਹ ਦੌਰਾਨ ਕੋਹਲੀ ਨੇ ਕਿਹਾ, ‘‘ਅਸੀਂ ਚੰਗੀ ਸ਼ੁਰੂਆਤ ਕੀਤੀ, ਪਰ ਵਿਚਾਲੇ ਦੇ ਓਵਰਾਂ ਵਿੱਚ ਲੜਖੜਾ ਗਏ। ਆਖਿਰ ਵਿੱਚ ਸਾਨੂੰ ਲੱਗਿਆ ਕਿ ਪੰਤ ਅਤੇ ਕਾਰਤਿਕ ਜਿੱਤ ਦਿਵਾ ਦੇਣਗੇ, ਪਰ ਪੰਤ ਦੇ ਆਊਟ ਹੋਣ ਨਾਲ ਸਭ ਕੁੱਝ ਬਦਲ ਗਿਆ।’’ ਉਸ ਨੇ ਸਿਖਰ ਧਵਨ ਦੀ ਵੀ ਪ੍ਰਸ਼ੰਸਾ ਕੀਤੀ।


