- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਾਊਦੀ ਅਰਬ ਨਾਲ ਰਾਜਸੀ ਸਬੰਧ ਕਾਇਮ ਰਖਾਂਗੇ: ਟਰੰਪ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਲਈ ਸਾਊਦੀ ਅਰਬ ਦੇ ਸ਼ਾਸਕਾਂ ਨੂੰ ਜ਼ਿੰਮੇਵਾਰੀ ਨਾ ਠਹਿਰਉਣ ਦੇ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਸਾਊਦੀ ਅਰਬ ਨਾਲ ਸਿਆਸੀ ਸਬੰਧ ਬਣਾਏ ਰੱਖਣਾ ਅਤੇ ਤੇਲ ਦੀਆਂ ਵਿਸ਼ਵ ਭਰ ਵਿੱਚ ਕੀਮਤਾਂ ਤੇ ਲਗਾਮ ਰੱਖਣਾ ਅਮਰੀਕਾ ਦੇ ਹੱਕ ਵਿੱਚ ਹੈ| ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਦੇ ਆਲੋਚਕ ਅਤੇ ਅਮਰੀਕਾ ਵਿੱਚ ਰਹਿ ਰਹੇ ਪੱਤਰਕਾਰ ਖਸ਼ੋਗੀ ਦੇ ਕਤਲ ਨੂੰ ਲੈ ਕੇ ਦੁਨੀਆ ਭਰ ਵਿੱਚ ਸਾਊਦੀ ਅਰਬ ਅਤੇ ਉਸ ਦੇ ਸ਼ਾਸਕਾਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਹੋ ਰਹੀ ਹੈ| ਅਮਰੀਕਾ ਨੇ ਇਸਤਾਂਬੁਲ ਸਥਿਤ ਸਾਊਦੀ ਅਰਬ ਦੀ ਅੰਬੈਸੀ ਦੀ ਕਤਲ ਵਿੱਚ ਭੂਮਿਕਾ ਲਈ 17 ਲੋਕਾਂ ਤੇ ਪਿਛਲੇ ਹਫਤੇ ਰੋਕ ਲਗਾਈ ਸੀ| ਟਰੰਪ ਨੇ ਪੱਤਰਕਾਰਾਂ ਨੂੰ ਕਿਹਾ,”ਅਜਿਹਾ ਇਸ ਲਈ ਕਿਉਂਕਿ ਮੇਰੇ ਲਈ ਅਮਰੀਕਾ ਪਹਿਲਾਂ ਆਉਂਦਾ ਹੈ| ਉਨ੍ਹਾਂ ਕਿਹਾ ਕਿ ਖਸ਼ੋਗੀ ਕਤਲ ਮਾਮਲੇ ਦੇ ਬਾਵਜੂਦ ਅਮਰੀਕਾ ਆਪਣੇ ਹੱਕ ਅਤੇ ਉਸ ਖੇਤਰ ਵਿੱਚ ਮੌਜੂਦ ਇਜ਼ਰਾਇਲ ਅਤੇ ਹੋਰ ਸਾਥੀਆਂ ਦੇ ਹਿੱਤਾਂ ਲਈ ਸਾਊਦੀ ਅਰਬ ਦਾ ਮਿੱਤਰ ਬਣਿਆ ਰਹੇਗਾ|” ਟਰੰਪ ਨੇ ਕਿਹਾ,”ਸਾਡਾ ਮਹੱਤਵਪੂਰਣ ਉਦੇਸ਼ ਪੂਰੀ ਦੁਨੀਆ ਵਿੱਚੋਂ ਅੱਤਵਾਦ ਦੇ ਖਤਰੇ ਨੂੰ ਖਤਮ ਕਰਨਾ ਹੈ|” ਖਸ਼ੋਗੀ ਮਾਮਲੇ ਨੂੰ ਲੈ ਕੇ ਟਰੰਪ ਦੇ ਬਿਆਨ ਦੀ ਵਿਰੋਧੀ ਦਲ ਨਿੰਦਾ ਕਰ ਰਿਹਾ ਹੈ| ਡੈਮੋਕ੍ਰੇਟਿਕ ਪਾਰਟੀ ਦੇ ਸੈਨੇਟਰ ਡਿਏਨ ਫਿੰਸਟਨ ਨੇ ਕਿਹਾ,”ਮੈਨੂੰ ਇਹ ਜਾਣ ਕੇ ਸਦਮਾ ਲੱਗਾ ਕਿ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਲਈ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਕੋਈ ਸਜ਼ਾ ਨਹੀਂ ਮਿਲੇਗੀ| ਸੈਨੇਟਰ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਕਈ ਹੋਰ ਸੰਸਦ ਮੈਂਬਰਾਂ ਨੇ ਸਾਊਦੀ ਅਰਬ ਨੂੰ ਹਥਿਆਰ ਵੇਚਣ ਵਾਲੇ ਸੌਦੇ ਨੂੰ ਰੋਕਣ ਲਈ ਪ੍ਰਸਤਾਵ ਲਿਆਉਣ ਦੀ ਘੋਸ਼ਣਾ ਕੀਤੀ ਹੈ| ਥੈਂਕਸਗਿਵਿੰਗ ਦੀਆਂ ਛੁੱਟੀਆਂ ਵਿੱਚ ਫਲੋਰੀਡਾ ਤੋਂ ਪਹਿਲਾਂ ਵ੍ਹਾਈਟ ਹਾਊਸ ਵਿੱਚ ਸਵਾਲਾਂ ਦੇ ਜਵਾਬ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਫੈਸਲਾ ‘ਅਮਰੀਕਾ ਨੂੰ ਪਹਿਲ’ ਦੇ ਸਿਧਾਂਤ ਤੇ ਹੈ| ਉਨ੍ਹਾਂ ਨੇ ਕਿਹਾ ਕਿ ਅਸੀਂ ਸੈਂਕੜੇ ਅਰਬ ਡਾਲਰ ਦੇ ਸੌਦੇ ਨੂੰ ਇੱਥੇ ਹੀ ਨਹੀਂ ਛੱਡ ਸਕਦੇ ਹਨ ਅਤੇ ਉਸ ਨੂੰ ਰੂਸ ਅਤੇ ਚੀਨ ਤੇ ਬਾਕੀ ਸਾਰਿਆਂ ਦੇ ਹਿੱਸੇ ਵਿੱਚ ਨਹੀਂ ਜਾਣ ਦੇ ਸਕਦੇ| ਜੇਕਰ ਅਸੀਂ ਸਾਊਦੀ ਨਾਲ ਸਬੰਧ ਤੋੜ ਲਵਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਤੇਲ ਦੀਆਂ ਕੀਮਤਾਂ ਆਸਮਾਨ ਛੂਹਣ ਲੱਗਣਗੀਆਂ|


