ਰਿਸ਼ਭ ਪੰਤ ਨੇ ਇਸ ਮਾਮਲੇ ਚ ਕੀਤੀ ਧੋਨੀ ਦੀ ਬਰਾਬਰੀ

ਨਵੀਂ ਦਿੱਲੀ – ਭਾਰਤ ਨੇ ਐਡੀਲੇਡ ਟੈਸਟ ਦੇ ਤੀਜੇ ਦਿਨ ਆਸਟ੍ਰੇਲੀਆ ਨੂੰ ਸਿਰਫ 235 ਦੌੜਾਂ ‘ਤੇ ਸਮੇਟ ਦਿੱਤਾ। ਇਸਦੇ ਨਾਲ ਹੀ ਟੀਮ ਇੰਡੀਆ ਨੇ ਪਹਿਲੀ ਪਾਰੀ ਦੇ ਆਧਾਰ ‘ਤੇ ਆਸਟ੍ਰੇਲੀਆ ‘ਤੋਂ 15 ਦੌੜਾਂ ਦਾ ਵਾਧਾ ਹਾਸਲ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਨੇ ਪਹਿਲੀ ਪਾਰੀ ‘ਚ 250 ਦੌੜਾਂ ਬਣਾਈਆਂ ਸਨ। ਤੀਜੇ ਦਿਨ 191-7 ਦੇ ਸਕੋਰ ਤੋਂ ਅੱਗੇ ਖੇਡਣ ਉਤਰੀ ਆਸਟ੍ਰੇਲੀਆ ਦੇ ਤਿੰਨ ਮੈਚਾਂ ‘ਚੋਂ ਦੋ ਵਿਕਟ ਲਗਾਤਾਰ ਦੋ ਗੇਂਦਾਂ ‘ਤੇ ਮੁਹੰਮਦ ਸ਼ਮੀ ਨੇ ਅਤੇ ਇਕ ਵਿਕਟ ਜਸਪ੍ਰੀਤ ਬੁਮਰਾਹ ਨੇ ਝਟਕਿਆ। ਦਿਲਚਸਪ ਗੱਲ ਰਹੀ ਕਿ ਇਹ ਤਿੰਨੋਂ ਕੈਚ ਰਿਸ਼ਭ ਪੰਤ ਨੇ ਲਏ। ਪੰਤ ਨੇ ਕੁਲ ਮਿਲਾ ਕੇ ਪਾਰੀ ‘ਚ 6 ਕੈਚ ਲਏ। ਇਸਦੇ ਨਾਲ ਹੀ ਰਿਸ਼ਭ ਪੰਤ ਨੇ ਐੱਮ.ਐੱਸ.ਧੋਨੀ ਦੇ 9 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਧੋਨੀ ਨੇ ਸਾਲ 2009 ‘ਚ ਵੇਲਿੰਗਟਨ ‘ਚ ਨਿਊਜ਼ੀਲੈਂਡ ਖਿਲਾਫ ਇਕ ਪਾਰੀ ‘ਚ 6 ਕੈਚ ਲਪਕੇ ਸਨ। ਤੀਜੇ ਦਿਨ ਦਾ ਖੇਡ ਵੈਸੇ ਤਾਂ ਬਾਰਿਸ਼ ਦੀ ਵਜ੍ਹਾ ਨਾਲ ਰੁਕਦਾ ਅਤੇ ਸ਼ੁਰੂ ਹੁੰਦਾ ਹੈ। ਇਸੇ ਵਿਚਕਾਰ ਦੋ ਬਾਰਿਸ਼ ਬ੍ਰੇਕ ਵਿਚਕਰ ਪਹਿਲੇ ਸਟਾਰਕ ਨੂੰ ਬੁਮਰਾਹ ਨੇ ਆਊਟ ਕੀਤਾ ਅਤੇ ਫਿਰ ਲਗਾਤਾਰ ਦੋ ਗੇਂਦਾਂ ‘ਤੇ ਸ਼ਮੀ ਨੇ ਹੈੱਡ ਅਤੇ ਹੇਜਲਵੁਡ ਨੂੰ ਆਊਟ ਕਰਦੇ ਹੋਏ ਆਸਟ੍ਰੇਲੀਆ ਦੀ ਪਹਿਲੀ ਪਾਰੀ 235 ਦੌੜਾਂ ‘ਤੇ ਸਮੇਟ ਦਿੱਤੀ। ਹੁਣ ਸ਼ਮੀ ਅਗਲੀ ਪਾਰੀ ‘ਚ ਜਦੋਂ ਗੇਂਦਬਾਜ਼ੀ ਕਰਨ ਆਉਣਗੇ ਤਾਂ ਉਨ੍ਹਾਂ ਕੋਲ ਹੈਟ੍ਰਿਕ ਲੈਣ ਦਾ ਚਾਂਸ ਹੋਵੇਗਾ।

VIA PUNJAB