- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰੋਨਾਲਡੋ ਦੇ ਨਾ ਖੇਡਣ ਤੋਂ ਕੋਰਿਆਈ ਪ੍ਰਸ਼ੰਸਕ ਨਿਰਾਸ਼
ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੇ ਮੈਦਾਨ ’ਤੇ ਨਾ ਉਤਰਨ ਤੋਂ ਨਿਰਾਸ਼ ਦੱਖਣੀ ਕੋਰੀਆ ਦੇ ਲਗਪਗ 2000 ਫੁਟਬਾਲ ਪ੍ਰਸ਼ੰਸਕ ਪ੍ਰਬੰਧਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਤਿਆਰੀ ਕਰ ਰਹੇ ਹਨ।ਬੀਤੇ ਹਫ਼ਤੇ ਇੱਥੋਂ ਦੇ ਕੇ-ਲੀਗ ਦੀ ਟੀਮ ਦਾ ਸਾਹਮਣਾ ਯੁਵੈਂਟਸ ਨਾਲ ਸੀ, ਪਰ ਰੋਨਾਲਡੋ ਇੱਕ ਸੈਕਿੰਡ ਲਈ ਵੀ ਮੈਦਾਨ ’ਤੇ ਨਹੀਂ ਉਤਰਿਆ। ਮੈਦਾਨ ਵਿੱਚ ਮੌਜੂਦ ਕਰੀਬ 65,000 ਦਰਸ਼ਕ ਵਾਰ-ਵਾਰ ਉਸ ਦਾ ਨਾਮ ਪੁਕਾਰ ਰਹੇ ਸਨ, ਪਰ ਰੋਨਾਲਡੋ ਨੇ ਇਸ ਨੂੰ ਅਣਗੌਲਿਆ ਕਰ ਦਿੱਤਾ। ਕਈ ਪ੍ਰਸ਼ੰਸਕ ਨਿਰਾਸ਼ ਹੋ ਕੇ ਅਰਜਨਟੀਨਾ ਦੇ ਉਸ ਦੇ ਵਿਰੋਧੀ ਖਿਡਾਰੀ ਲਾਇਨਲ ਮੈਸੀ ਦੇ ਨਾਮ ਦਾ ਨਾਹਰਾ ਲਾਉਣ ਲੱਗੇ। ਜਦੋਂ ਇਸ ਮੈਚ ਦਾ ਐਲਾਨ ਕੀਤਾ ਗਿਆ ਸੀ ਤਾਂ ਪ੍ਰਬੰਧਕਾਂ ਨੇ ਦੱਸਿਆ ਸੀ ਕਿ ਯੂਵੈਂਟਸ ਇਸ ਗੱਲ ਲਈ ਤਿਆਰ ਹੈ ਕਿ ਰੋਨਾਲਡੋ ਘੱਟ ਤੋਂ ਘੱਟ 45 ਮਿੰਟ ਤੱਕ ਮੈਦਾਨ ’ਤੇ ਰਹੇਗਾ।ਇਸ ਮੁਕਾਬਲੇ ਲਈ ਟਿਕਟ ਦੀ ਕੀਮਤ 25 ਡਾਲਰ ਤੋਂ 338 ਡਾਲਰ ਤੱਕ ਰੱਖੀ ਗਈ ਸੀ। ਤਿੰਨ ਜੁਲਾਈ ਨੂੰ ਟਿਕਟਾਂ ਦੀ ਵਿਕਰੀ ਸ਼ੁਰੂ ਹੋਣ ਦੇ ਢਾਈ ਘੰਟੇ ਦੇ ਅੰਦਰ ਸਾਰੀਆਂ ਟਿਕਟਾਂ ਵਿਕ ਗਈਆਂ ਸਨ। ਕਾਨੂੰਨੀ ਸਲਾਹ ਦੇਣ ਵਾਲੀ ਕੰਪਨੀ ਮਿਊਂਗਾਨ ਦੇ ਵਕੀਲ ਕਿਮ ਹੁਨ-ਕੀ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ, ‘‘ਪ੍ਰਬੰਧਕਾਂ ਦੇ ਅਗਲੇ ਹਫ਼ਤੇ ਤੱਕ ਟਿਕਟਾਂ ਖ਼ਰੀਦਦਾਰਾਂ ਨੂੰ ਮੁਆਵਜ਼ਾ ਦੇਣ ਸਬੰਧੀ ਕੋਈ ਠੋਸ ਯੋਜਨਾ ਪੇਸ਼ ਨਾ ਕਰਨ ਦੀ ਸੂਰਤ ਵਿੱਚ ਅਸੀਂ ਅਧਿਕਾਰਤ ਤੌਰ ’ਤੇ ਉਨ੍ਹਾਂ ਵੱਲੋਂ ਮੁਕੱਦਮਾ ਦਾਇਰ ਕਰਨ ਦੀ ਯੋਜਨਾ ਬਣਾ ਰਹੇ ਹਾਂ।’’


