- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਵਿੱਚ ਫੈਸਟੀਵਲ ਦੌਰਾਨ ਲੋਕਾਂ ਤੇ ਗੋਲੀਬਾਰੀ, 5 ਦੀ ਮੌਤ, ਕਈ ਜ਼ਖਮੀ
ਕੈਲੀਫੋਰਨੀਆ – ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਵਿੱਚ ‘ਗਾਰਲਿਕ ਫੈਸਟੀਵਲ’ ਮਨਾ ਰਹੇ ਲੋਕਾਂ ਤੇ ਅੰਨ੍ਹੇਵਾਹ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ, ਜਿਸ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ | ਮਿਲੀ ਜਾਣਕਾਰੀ ਮੁਤਾਬਕ 3 ਦਿਨਾਂ ਤਕ ਚੱਲਣ ਵਾਲੇ ਇਸ ਫੈਸਟੀਵਲ ਦੇ ਆਖਰੀ ਦਿਨ ਹਮਲਾ ਹੋਇਆ| ਸਾਂਤਾ ਕਲਾਰਾ ਕਾਊਂਟੀ ਮੈਡੀਕਲ ਸੈਂਟਰ ਵਲੋਂ ਇਸ ਸਬੰਧੀ ਦੱਸਿਆ ਗਿਆ| ਇਸ ਵਿੱਚ ਕਿੰਨੇ ਲੋਕ ਜ਼ਖਮੀ ਹੋਏ ਹਨ, ਉਨ੍ਹਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ|ਸਥਾਨਕ ਪੁਲੀਸ ਵਿਭਾਗ ਨੇ ਟਵੀਟ ਕਰਕੇ ‘ਗਾਰਲਿਕ ਫੈਸਟੀਵਲ’ ਦੌਰਾਨ ਗੋਲੀਬਾਰੀ ਦੇ ਪੀੜਤਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ| ਸਥਾਨਕ ਮੀਡੀਆ ਮੁਤਾਬਕ ਘਟਨਾ ਵਿੱਚ ਘੱਟ ਤੋਂ ਘੱਟ ਪੰਜ ਲੋਕ ਮਾਰੇ ਗਏ ਹਨ|ਸੂਤਰਾਂ ਮੁਤਾਬਿਕ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ ਤੇ ਚੀਕਾਂ ਮਾਰਦੇ ਹੋਏ ਲੋਕ ਇੱਧਰ-ਉੱਧਰ ਭੱਜਣ ਲੱਗ ਗਏ| ਗਿਲੋਰੀ ਪੁਲੀਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ| ਕਿਹਾ ਜਾ ਰਿਹਾ ਹੈ ਕਿ ਪੁਲੀਸ ਨੇ ਇਕ ਸ਼ੱਕੀ ਨੂੰ ਮਾਰ ਦਿੱਤਾ ਹੈ ਪਰ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ|ਚਸ਼ਮਦੀਦ ਗਵਾਹ ਇਕ ਲੜਕੀ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਫੈਸਟੀਵਲ ਵਿੱਚ ਆਈ ਸੀ ਤੇ ਅਚਾਨਕ ਇਕ 25-30 ਸਾਲ ਦਾ ਨੌਜਵਾਨ ਗੋਲੀਆਂ ਚਲਾਉਣ ਲੱਗ ਗਿਆ, ਜੋ ਉਨ੍ਹਾਂ ਤੋਂ ਸਿਰਫ 20 ਫੁੱਟ ਦੀ ਦੂਰੀ ਤੇ ਖੜ੍ਹਾ ਸੀ| ਉਨ੍ਹਾਂ ਨੇ ਮੁਸ਼ਕਲ ਨਾਲ ਆਪਣੀ ਜਾਨ ਬਚਾਈ| ਹਮਲਾਵਰ ਦਾ ਰੰਗ ਗੋਰਾ ਸੀ ਤੇ ਉਸ ਨੇ ਮਿਲਟਰੀ ਸਟਾਈਲ ਵਾਲੇ ਕੱਪੜੇ ਪਹਿਨੇ ਸਨ| ਉਸ ਨੇ ਸਕਿੰਟਾਂ ਵਿੱਚ ਹੀ ਕਈ ਵਾਰ ਗੋਲੀਆਂ ਚਲਾਈਆਂ| ਉਹ ਹਰ ਪਾਸੇ ਮੁੜ-ਮੁੜ ਕੇ ਗੋਲੀਆਂ ਚਲਾ ਰਿਹਾ ਸੀ| ਇਹ ਨਹੀਂ ਪਤਾ ਲੱਗਾ ਕਿ ਹਮਲਾਵਰ ਇਕ ਸੀ ਜਾਂ ਵਧੇਰੇ|


