- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰੋਨਾਲਡੋ ਨਾਲ ਕਰਾਰ ਦੀ ਅੱਧੀ ਰਕਮ ਯੁਵੈਂਟਸ ਨੇ ਜਰਸੀ ਵੇਚ ਕੇ ਕਮਾਈ
ਰੋਮ – ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੇ ਆਪਣੇ ਕਲੱਬ ਯੂਵੈਂਟਸ ਲਈ ਅਜੇ ਤੱਕ ਮੈਦਾਨ ’ਤੇ ਪੈਰ ਵੀ ਨਹੀਂ ਧਰਿਆ, ਪਰ ਲੋਕਾਂ ਵਿੱਚ ਉਸ ਦੇ ਜਨੂੰਨ ਇਸ ਕਦਰ ਸਵਾਰ ਹੈ ਕਿ ਇਤਾਲਵੀ ਕਲੱਬ ਨੇ ਸਟਾਰ ਫੁਟਬਾਲਰ ਦੇ ਨਾਮ ਦੀ ਜਰਸੀ ‘ਸੀਆਰ-7’ ਵੇਚ ਕੇ ਹੀ ਸਮਝੌਤੇ ਦੀ ਅੱਧੀ ਰਕਮ ਵਸੂਲ ਕਰ ਲਈ। ਰੋਨਾਲਡੋ ਨੇ ਰਿਆਲ ਮਡਰਿਡ ਨਾਲ ਆਪਣਾ ਪੁਰਾਣਾ ਨਾਤਾ ਤੋੜਦਿਆਂ ਹੁਣ ਯੂਵੈਂਟਸ ਨਾਲ ਸਮਝੌਤਾ ਕੀਤਾ ਹੈ। ਪੁਰਤਗਾਲੀ ਸਟਰਾਈਕਰ ਨੇ ਤੁਰਿਨ ਸਥਿਤ ਕਲੱਬ ਨਾਲ 802 ਕਰੋੜ ਰੁਪਏ ਦਾ ਕਰਾਰ ਕੀਤਾ। 33 ਸਾਲਾ ਰੋਨਾਲਡੋ ਵਰਗੇ ਖਿਡਾਰੀ ਦੇ ਇਟਲੀ ਕਲੱਬ ਨਾਲ ਜੁੜਨ ’ਤੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ। ਜਿਵੇਂ ਹੀ ਯੂਵੈਂਟਸ ਨੇ ਸੀਆਰ7 ਜਰਸੀ ਆਪਣੀ ਵੈੱਬਸਾਈਟ ’ਤੇ ਵੇਚਣ ਲਈ ਵਿਕਰੀ ਸ਼ੁਰੂ ਕੀਤੀ। ਇੱਕ ਹੀ ਦਿਨ ਵਿੱਚ ਕਰੀਬ ਪੰਜ ਲੱਖ 20 ਹਜ਼ਾਰ ਜਰਸੀਆਂ ਵਿਕ ਗਈਆਂ। ਇਸ ਤਰ੍ਹਾਂ ਕਲੱਬ ਦੇ ਅਧਿਕਾਰਤ ਸਪਾਂਸਰ ਐਡੀਡਸ ਨੇ ਆਪਣੇ ਸਟੋਰ ਰਾਹੀਂ 20 ਹਜ਼ਾਰ ਜਰਸੀਆਂ ਵੇਚੀਆਂ। ਇਤਾਲਵੀ ਮੀਡੀਆ ਅਨੁਸਾਰ ਰੋਨਾਲਡੋ ਦੀਆਂ ਪੰਜ ਲੱਖ ਜਰਸੀਆਂ ਨੂੰ ਆਨਲਾਈਨ ਖ਼ਰੀਦਿਆ ਗਿਆ, ਜਦਕਿ ਬੀਤੇ ਸਾਲ ਯੂਵੈਂਟਸ ਨੇ ਆਪਣੀ ਟੀਮ ਦੀਆਂ ਕੁੱਲ ਸਾਢੇ ਅੱਠ ਲੱਖ ਜਰਸੀਆਂ ਹੀ ਆਨਲਾਈਨ ਵੇਚੀਆਂ ਸਨ। ਯੂਵੈਂਟਸ ਦੀ ਅਸਲੀ ਜਰਸੀ ਦੀ ਕੀਮਤ 104 ਯੂਰੋ ਹੈ, ਜਦਕਿ ਦੋ ਨੰਬਰ ਦੀ ਜਰਸੀ ਬਾਜ਼ਾਰ ਵਿੱਚ 45 ਯੂਰੋ ਵਿੱਚ ਮਿਲ ਰਹੀ ਹੈ। ਕਲੱਬ ਨੇ ਪਹਿਲੇ ਦਿਨ ਜਰਸੀ ਤੋਂ ਕਰੀਬ 5.4 ਕਰੋੜ ਯੂਰੋ ਦੀ ਕਮਾਈ ਕੀਤੀ, ਜਦਕਿ ਯੂਵੈਂਟਸ ਨੇ ਰੋਨਾਲਡੋ ਦੇ ਟਰਾਂਸਫਰ ਫੀਸ ਲਈ ਦਸ ਕਰੋੜ ਯੂਰੋ ਵਿੱਚ ਕਰਾਰ ਕੀਤਾ ਹੈ। ਰੋਨਾਲਡੋ ਪੇਰਿਸ ਸੇਂਟ ਜਰਮਨ ਦੇ ਨੇਮਾਰ ਅਤੇ ਬਾਰਸੀਲੋਨਾ ਦੇ ਲਾਇਨਲ ਮੈਸੀ ਮਗਰੋਂ ਤੀਜਾ ਸਭ ਤੋਂ ਵੱਧ ਤਨਖ਼ਾਹ ਪ੍ਰਾਪਤ ਕਰਨ ਵਾਲਾ ਫੁਟਬਾਲਰ ਬਣ ਗਿਆ ਹੈ।


