ਹਾਕੀ ਰੈਂਕਿੰਗਜ਼: ਜਰਮਨੀ ਨੂੰ ਪਛਾੜ ਕੇ ਭਾਰਤ ਪੰਜਵੇਂ ਸਥਾਨ ’ਤੇ

ਨਵੀਂ ਦਿੱਲੀ – ਕੌਮਾਂਤਰੀ ਹਾਕੀ ਸੰਘ ਦੀ ਅੱਜ ਜਾਰੀ ਪੁਰਸ਼ ਹਾਕੀ ਵਿਸ਼ਵ ਦਰਜਾਬੰਦੀ ਵਿੱਚ ਭਾਰਤ ਜਰਮਨੀ ਨੂੰ ਪਛਾੜ ਕੇ ਇੱਕ ਸਥਾਨ ਦੇ ਫ਼ਾਇਦੇ ਨਾਲ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਹੈ। ਨੈਦਰਲੈਂਡ ਦੇ ਬਰੈਡਾ ਵਿੱਚ ਇਸ ਮਹੀਨੇ ਚੈਂਪੀਅਨਜ਼ ਟਰਾਫੀ ਵਿੱਚ ਲਗਾਤਾਰ ਦੂਜੀ ਵਾਰ ਉਪ ਜੇਤੂ ਰਹਿਣ ਕਾਰਨ ਭਾਰਤ ਨੂੰ ਰੈਂਕਿੰਗ ’ਚ ਫ਼ਾਇਦਾ ਮਿਲਿਆ। ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿੱਚ ਸ਼ੂਟਆਊਟ ਵਿੱਚ ਭਾਰਤ ਨੂੰ ਹਰਾ ਕੇ ਆਸਟਰੇਲੀਆ ਨੇ 15ਵੀਂ ਵਾਰ ਖ਼ਿਤਾਬ ਜਿੱਤਿਆ ਸੀ। ਚੋਟੀ ’ਤੇ ਕਾਬਜ਼ ਆਸਟਰੇਲੀਆ ਦੇ 1906 ਅੰਕ ਹਨ, ਅਰਜਟੀਨਾ 1883 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ, ਜਿਸ ਦੇ 1883 ਅੰਕ ਹਨ। ਭਾਰਤ ਦੇ 1484 ਅੰਕ ਹਨ ਅਤੇ ਉਸ ਨੇ ਜਰਮਨੀ ਨੂੰ ਪਛਾੜ ਦਿੱਤਾ ਹੈ, ਜਿਸ ਦੇ 1456 ਅੰਕ ਹਨ।

VIA PUNJAB