ਰੋਹਿਤ ਸ਼ਰਮਾ ਨੂੰ ਭਾਰਤ ‘ਏ’ ਕ੍ਰਿਕਟ ਟੀਮ ਤੋਂ ਆਰਾਮ

ਨਵੀਂ ਦਿੱਲੀ – ਭਾਰਤੀ ਟੈਸਟ ਟੀਮ ਵਿੱਚ ਵਾਪਸੀ ਕਰਨ ਵਾਲੇ ਰੋਹਿਤ ਸ਼ਰਮਾ ਨੂੰ ਉਸ ਦੇ ਹਾਲ ਦੇ ਰੁਝੇਵਿਆਂ ਨੂੰ ਵੇਖਦਿਆਂ ਭਾਰਤ ‘ਏ’ ਕ੍ਰਿਕਟ ਟੀਮ ਵੱਲੋਂ ਨਿਊਜ਼ੀਲੈਂਡ ‘ਏ’ ਖ਼ਿਲਾਫ਼ ਪਹਿਲੇ ਚਾਰ ਰੋਜ਼ਾ ਮੈਚ ਤੋਂ ਆਰਾਮ ਦਿੱਤਾ ਗਿਆ ਹੈ ਅਤੇ ਹੁਣ ਉਹ ਟੀ-20 ਨਾਲ ਹੀ ਆਸਟਰੇਲੀਆ ਦੌਰੇ ’ਤੇ ਰਵਾਨਾ ਹੋਵੇਗਾ। ਰੋਹਿਤ ਨੂੰ ਪਹਿਲਾਂ ਭਾਰਤ ‘ਏ’ ਟੀਮ ਲਈ ਚੁਣਿਆ ਗਿਆ ਸੀ, ਜੋ ਅਜਿੰਕਿਆ ਰਹਾਣੇ ਦੀ ਅਗਵਾਈ ਵਿੱਚ ਨਿਊਜ਼ੀਲੈਂਡ ‘ਏ’ ਖ਼ਿਲਾਫ਼ ਮਾਉਂਟ ਮਾਨਗੁਨਈ ਵਿੱਚ 16 ਨਵੰਬਰ ਤੋਂ ਪਹਿਲਾ ਚਾਰ ਰੋੋਜ਼ਾ ਮੈਚ ਖੇਡੇਗੀ। ਬੀਸੀਸੀਆਈ ਨੇ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।

VIA PUNJAB