ਲੋਕਾਂ ਵੱਲੋਂ ਪੁਲਿਸ ’ਤੇ ਬਦਸਲੂਕੀ ਦੇ ਦੋਸ਼

ਅੰਮ੍ਰਿਤਸਰ – ਇਕ ਵਾਰੀ ਫੇਰ ਪੁਲਿਸ ਪ੍ਰਸ਼ਾਸ਼ਨ ਕਾਰਵਾਈ ਦੇ ਨਾਮ ਕਿਸੇ ਹੋਰ ਅਪਰਾਧਿਕ ਅਨਸਰ ਨੂੰ ਫੜਨ ਲਈ ਰੇਡ ਕਰਨ ਲਈ ਪੁਲਿਸ ਮੁਲਾਜਿਮ ਵਲੋ ਮਹਿਲਾ ਨਾਲ ਕੀਤੀ ਗਈ ਬਦਸਲੂਕੀ ਕਾਰਨ ਪੁਲਿਸ ਪ੍ਰਸ਼ਾਸ਼ਨ ਦੀ ਕਾਰਵਾਈ ਸਵਾਲਾ ਦੇ ਘੇਰੇ ਵਿਚ ਆਈ ਹੈ। ਮਿਲੇ ਵੇਰਵੇ ਅਨੁਸਾਰ ਸਥਾਨਕ ਮੁਹਲਾ ਸ਼ੇਖਪੂਰਾ ਜੰਡਿਆਲਾ ਵਿਖੇ ਪਰਵਿੰਦਰ ਕੋਰ ਵਾਸੀ ਨੇ ਦਸਿਆ ਕਿ ਬੀਤੀ ਰਾਤ ਉਹ ਆਪਣੇ ਪਤੀ ਬਲਵਿੰਦਰ ਸਿੰਘ ਲਾਡੀ ਨਾਲ ਆਪਣੇ ਘਰ ਵਿਚ ਮੌਜੂਦ ਸੀ ਕਿ ਰਾਤ ਦੇ ਕਰੀਬ 9 ਵਜੇ ਪੁਲਿਸ ਥਾਣਾ ਜੰਡਿਆਲਾ ਗੁਰੂ ਤੋ 8-10 ਪੁਲਿਸ ਮੁਲਾਜਿਮ ਉਹਨਾ ਦੇ ਘਰ ਆਏ ਤੇ ਉਸਦੇ ਪਤੀ ਲਾਡੀ ਨੂੰ ਕਹਿਣ ਲਗੇ ਕਿ ਤੂੰ ਨਸਾ ਵੇਚਦਾ ਹੈ ਤੇ ਤੈਨੂੰ ਲੈ ਕੇ ਜਾਣਾ ਹੈ ਜਦਿ ਕਿ ਮੇਰਾ ਘਰਵਾਲਾ ਘਰਾ ਵਿਚ ਰੰਗ ਰੋਗਨ ਦਾ ਕੰਮ ਕਰਦਾ ਹੈ ਤੇ ਉਸਦੇ ਕਦੀ ਵੀ ਨਸਾ ਨਹੀ ਕੀਤਾ । ਮੇਰੇ ਵਲੋ ਪੁਲਿਸ ਮੁਲਾਜਮਾ ਨੂੰ ਰੋਕਣ ਤੇ ਪੁਲਿਸ ਮੁਲਾਜਮਾ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ ਤੇ ਧਮਕੀ ਦਿਤੀ ਕਿ ਤੇਰੇ ਘਰਵਾਲੇ ਉਪਰ ਨਸ਼ੇ ਦਾ ਝੂਠਾ ਕੇਸ ਪਾ ਦਿਆਂਗੇ ਅਤੇ ਮੇਰੇ ਕਪੜੇ ਪਾੜਨ ਦੀ ਧਮਕੀ ਵੀ ਦਿਤੀ । ਇਸ ਗਲ ਨੂੰ ਲੈ ਕੇ ਜਦੇ ਮੁਹਲੇ ਇਕਠਾ ਹੋਇਆ ਤੇ ਉਥੇ ਖੜੀ ਗੁਰਜੀਤ ਕੋਰ ਨਾਮ ਔਰਤ ਨੇ ਦਸਿਆ ਕਿ ਇਹ ਆਏ ਹੋਏ ਪੁਲਿਸ ਮੁਲਾਜਮਾ ਨੇ ਮੇਰੇ ਨਾਲ ਵੀ ਬਦਸਲੂਕੀ ਕੀਤੀ ਹੈ ਤੇ ਮੇਰੇ ਕਪੜੇ ਪਾੜਨ ਦੀ ਧਮਕੀ ਦਿਤੀ ਤੇ ਮੇਰੇ ਘਰਵਾਲੇ ਉਪਰ ਝੂਠਾ ਨਸ਼ੇ ਦਾ ਕੇਸ ਪਾਉਣਾ ਦੀ ਗਲ ਕਹੀ ਸਾਡੇ ਮੁਹਲੇ ਵਾਸੀਆਂ ਦਾ ਵਿਰੋਧ ਕਰਨ ਤੇ ਪੁਲਿਸ ਉਥੋ ਚਲੀ ਗਈ । ਉਹਨਾ ਨੇ ਪੁਲਿਸ ਪ੍ਰਸ਼ਾਸ਼ਨ ਦੇ ਉਚ ਅਧਿਕਾਰੀ ਪਾਸੋ ਇਸ ਮਾਮਲੇ ਦੀ ਜਾਚ ਕਰਨ ਤੇ ਕਾਰਵਾਈ ਕਰਨ ਦੀ ਗਲ ਕੀਤੀ ਇਸ ਮੋਕੇ ਤੇ ਰਜਵੰਤ ਕੋਰ, ਕਸ਼ਮੀਰ ਕੋਰ, ਗੁਰਜੀਤ ਕੋਰ, ਜਸਬੀਰ ਕੋਰ, ਅਮਰਜੀਤ ਕੋਰ, ਅਮਰ ਸਿੰਘ, ਜਗਤਾਰ ਸਿੰਘ ਆਦਿ ਇਲ਼ਾਕਾ ਨਿਵਾਸੀ ਹਾਜਿਰ ਸਨ। ਇਸ ਸਬੰਧੀ ਜਦੋ ਡੀ.ਐਸ.ਪੀ ਜੰਡਿਆਲਾ ਗੁਰਮੀਤ ਸਿੰਘ ਚੀਮਾ ਨਾਲ ਗਲ ਕੀਤੀ ਤਾਂ ਉਹਨਾ ਨੇ ਦਸਿਆ ਕਿ ਲਾਡੀ ਨਾਮ ਦੇ ਦੋ ਵਿਅਕਤੀ ਇਸ ਮੁਹਲ਼ੇ ਚ ਰਹਿੰਦੇ ਸਨ ਤੇ ਉਹ ਲਾਡੀ ਵਿਅਕਤੀ ਜੋ ਕਿ ਨਸ਼ੇ ਦਾ ਧੰਦਾ ਕਰਦਾ ਸੀ ਉਸਨੂੰ ਗਿਰਫਤਾਰ ਕਰਨ ਆਈ ਸੀ ਪਰੰਤੂ ਪੁਲਿਸ ਮੁਲਾਜਮਾ ਵਲੋ ਗਲਤੀ ਨਾਲ ਬਲਵਿੰਦਰ ਸਿੰਘ ਲਾਡੀ ਪੁਤਰ ਕਸ਼ਮੀਰ ਸਿੰਘ ਨੂੰ ਕਾਬੂ ਕਰਨ ਚਲੀ ਗਈ ਜਿਸਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਪੁਲਿਸ ਮੁਲਾਜਮਾ ਖਿਲਫ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ।

18

VIA PUNJAB