ਵਿਰਾਟ ਕੋਹਲੀ ਦੀ ਕਪਤਾਨੀ ਨੇ ਕੀਤਾ ਨਿਰਾਸ਼ : ਗਾਵਸਕਰ

ਨਵੀਂ ਦਿੱਲੀ – ਇੰਗਲੈਂਡ ਦੌਰੇ ‘ਤੇ ਗਈ ਭਾਰਤੀ ਟੀਮ ਚੌਥੇ ਟੈਸਟ ਮੈਚ ‘ਚ 60 ਦੌੜਾਂ ਨਾਲ ਹਾਰ ਗਈ। ਹੁਣ ਫੈਨਸ ਤੋਂ ਲੈ ਕੇ ਕ੍ਰਿਕਟ ਟੀਮ ਦੇ ਦਿੱਗਜ ਵੀ ਭਾਰਤੀ ਟੀਮ ਦੀ ਨਿੰਦਾ ਕਰ ਰਹੇ ਹਨ। ਇੰਗਲੈਂਡ ਨੇ ਇਸ ਸੀਰੀਜ਼ ‘ਚ 3-1 ਨਾਲ ਬੜ੍ਹਤ ਬਣਾ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਭਾਰਤ ਦੀ ਹਾਰ ‘ਤੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਕੋਹਲੀ ਦੀ ਕਪਤਾਨੀ ‘ਤੇ ਸਵਾਲ ਚੁੱਕੇ ਹਨ। ਸੁਨੀਲ ਗਾਵਸਕਰ ਨੇ ਕਿਹਾ ਕਿ ਆਸਟਰੇਲੀਆ ਖਿਲਾਫ ਸੀਰੀਜ਼ ਜਿੱਤ ਕੇ ਵਿਰਾਟ ਨੇ ਬਤੌਰ ਕਪਤਾਨ ਆਪਣੀ ਕਾਬਲੀਅਤ ਸਾਬਤ ਕੀਤੀ ਸੀ ਪਰ ਇੰਗਲੈਂਡ ‘ਚ ਇਸ ਤਰ੍ਹਾਂ ਦਾ ਦੇਖਣ ਨੂੰ ਨਹੀਂ ਮਿਲਿਆ। ਗਾਵਸਕਰ ਨੇ ਕਿਹਾ ਕਿ ਬੱਲੇਬਾਜ਼ੀ ਦੇ ਰੂਪ ‘ਚ ਵਿਰਾਟ ਨੇ ਉਮੀਦ ਤੋਂ ਕਿਤੇ ਵਧੀਆ ਪ੍ਰਦਰਸ਼ਨ ਕੀਤਾ ਪਰ ਕਪਤਾਨ ਉਸ ਸਮੇਂ ਸਫਲ ਹੋ ਸਕਦਾ ਹੈ ਜਦੋਂ ਉਸਦੀ ਟੀਮ ਵਧੀਆ ਪ੍ਰਦਰਸ਼ਨ ਕਰੇਗੀ। ਗਾਵਸਕਰ ਨੇ ਕਿਹਾ ਕਿ ਸਾਲ 2014 ‘ਚ ਜਦੋਂ ਵਿਰਾਟ ਨੂੰ ਟੈਸਟ ਟੀਮ ਦੀ ਕਪਤਾਨੀ ਦਿੱਤੀ ਗਈ ਸੀ ਜਦੋਂ ਉਨ੍ਹਾਂ ਨੇ ਟੀਮ ਨੂੰ ਇਕ ਨਵਾਂ ਜੋਸ਼ ਤੇ ਦਿਸ਼ਾ ਦੇਣ ਦਾ ਕੰਮ ਕੀਤਾ। ਪਰੰਤੂ ਉਸ ਸਮੇਂ ਇਹ ਸਾਫ ਸੀ ਕਿ ਵਿਰਾਟ ਦੀ ਅਸਲ ਪ੍ਰੀਖਿਆ ਆਸਟਰੇਲੀਆ, ਇੰਗਲੈਂਡ ਤੇ ਦੱਖਣੀ ਅਫਰੀਕਾ ‘ਚ ਹੋਵੇਗੀ, ਕਿਉਂਕਿ ਵੈਸਟਇੰਡੀਜ਼ ਜਾਂ ਸ਼੍ਰੀਲੰਕਾ ਵਰਗੀਆਂ ਟੀਮਾਂ ਨੂੰ ਹਰਾਉਣਾ ਕੋਈ ਵੱਡੀ ਗੱਲ ਨਹੀਂ। ਉਹ ਸੀਰੀਜ਼ ਦੇ ਲਈ ਅਭਿਆਸ ਮੈਚਾਂ ਵਾਂਗ ਸੀ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂਆਤ ‘ਚ ਦੱਖਣੀ ਅਫਰੀਕਾ ਖਿਲਾਫ 2-1 ਨਾਲ ਸੀਰੀਜ਼ ਹਾਰਨ ਤੋਂ ਬਾਅਦ ਕੋਹਲੀ ਦੀ ਕਪਤਾਨੀ ‘ਚ ਵਿਦੇਸ਼ੀ ਧਰਤੀ ‘ਤੇ ਲਗਾਤਾਰ ਦੂਜੀ ਵਾਰ ਸੀਰੀਜ਼ ਦੀ ਹਾਰ ਹੈ।

VIA PUNJAB