ਵਿਰਾਟ ਦਾ ਵਿਵਹਾਰ ਅਪਮਾਨਜਨਕ : ਜਾਨਸਨ

ਨਵੀਂ ਦਿੱਲੀ – ਸਾਬਕਾ ਆਸਟਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਨੇ ਪਰਥ ਟੈਸਟ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਵਿਵਹਾਰ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਅਪਮਾਨਜਨਕ ਦੱਸਿਆ ਹੈ। ਆਸਟਰੇਲੀਆ ਦੇ ਕਈ ਟੀ . ਵੀ . ਚੈਨਲਾਂ ‘ਤੇ ਮਾਹਿਰ ਦੀ ਭੂਮਿਕਾ ਨਿਭਾਉਣ ਵਾਲੇ ਜਾਨਸਨ ਨੇ ਆਸਟਰੇਲੀਆ ਅਤੇ ਭਾਰਤ ‘ਚ ਪਰਥ ਦੌਰਾਨ ਖੇਡੇ ਗਏ ਦੂਜੇ ਟੈਸਟ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਜਦੋਂ ਮੈਚ ਤੋਂ ਬਾਅਦ ਦੋਵਾਂ ਟੀਮਾਂ ਦੇ ਕਪਤਾਨ ਹੱਥ ਮਿਲਾ ਰਹੇ ਸਨ, ਉਦੋਂ ਵਿਰਾਟ ਦਾ ਵਿਵਹਾਰ ਅਤੇ ਉਸ ਦੇ ਹਾਵ-ਭਾਵ ਪੇਨ ਪ੍ਰਤੀ ਕਾਫੀ ਅਪਮਾਨਜਨਕ ਸਨ।

VIA PUNJAB