- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ਼੍ਰੀਲੰਕਾ ਦੇ ਹੀਰੋ ਬਣੇ ਮੈਂਡਿਸ-ਮੈਥਿਊਜ਼, ਮੈਚ ਕਰਵਾਇਆ ਡਰਾਅ
ਕੁਸ਼ਲ ਮੈਂਡਿਸ ਅਤੇ ਏਂਜੇਲੋ ਮੈਥਿਊਜ਼ ਦੀ ਸ਼੍ਰੀਲੰਕਾ ਦੀ ਹਾਰ ਟਾਲਣ ਲਈ ਖੇਡੀਆਂ ਗਈਆਂ ਜੁਝਾਰੂ ਪਾਰੀਆਂ ਨਾਲ ਮੀਂਹ ਨੇ ਵੀ ਮਹਿਮਾਨ ਟੀਮ ਦਾ ਸਾਥ ਦਿੱਤਾ ਅਤੇ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਦੇ ਆਖਰੀ ਦਿਨ ਸਿਰਫ 13 ਓਵਰਾਂ ਦੀ ਖੇਡ ਸੰਭਵ ਹੋ ਸਕੀ ਅਤੇ ਮੈਚ ਡਰਾਅ ਖਤਮ ਹੋ ਗਿਆ । ਸ਼੍ਰੀਲੰਕਾ ਦੀ ਦੂਜੀ ਪਾਰੀ ‘ਚ ਕੁਸ਼ਲ ਅਤੇ ਮੈਥਿਊਜ਼ ਮੈਚ ਦੇ ਤੀਜੇ ਦਿਨ ਮੈਦਾਨ ‘ਤੇ ਬੱਲੇਬਾਜ਼ੀ ਲਈ ਉਤਰੇ ਸਨ ਅਤੇ 5ਵੇਂ ਅਤੇ ਆਖਰੀ ਦਿਨ ਵੀ ਮੈਦਾਨ ਤੋਂ ਅਜੇਤੂ ਪਰਤੇ। ਮੈਂਡਿਸ ਨੇ 325 ਗੇਂਦਾਂ ਦਾ ਸਾਹਮਣਾ ਕਰਦੇ ਹੋਏ 16 ਚੌਕਿਆਂ ਦੀ ਮਦਦ ਨਾਲ ਅਜੇਤੂ 141 ਦੌੜਾਂ ਅਤੇ ਮੈਥਿਊਜ਼ ਨੇ 323 ਗੇਂਦਾਂ ਦਾ ਸਾਹਮਣਾ ਕਰ ਕੇ 11 ਚੌਕਿਆਂ ਦੀ ਮਦਦ ਨਾਲ ਅਜੇਤੂ 120 ਦੌੜਾਂ ਬਣਾ ਕੇ ਮੈਚ ਡਰਾਅ ਕਰਵਾ ਕੇ ਦਮ ਲਿਆ। ਮੈਚ ਦੇ ਅਖਰੀ ਦਿਨ ਮੀਂਹ ਕਾਰਨ ਇੱਥੇ ਬੇਸਿਨ ਰਿਜ਼ਰਵ ‘ਚ ਚੱਲ ਰਹੇ ਮੈਚ ‘ਚ ਸਿਰਫ 13 ਓਵਰਾਂ ਦੀ ਹੀ ਖੇਡ ਸੰਭਵ ਹੋ ਸਕੀ। ਸ਼੍ਰੀਲੰਕਾ ਨੇ 479 ਮਿੰਟ ਤੱਕ ਚੱਲੀ ਆਪਣੀ ਦੂਜੀ ਪਾਰੀ ‘ਚ ਕੁਲ 115 ਓਵਰਾਂ ਤੱਕ ਖੇਡਿਆ ਅਤੇ 3 ਵਿਕਟਾਂ ਦੇ ਨੁਕਸਾਨ ‘ਤੇ 287 ਦੌੜਾਂ ਬਣਾਈਆਂ। ਸ਼੍ਰੀਲੰਕਾ ਦੇ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦੇ ਹੌਸਲੇ ਦਾ ਵੀ ਭਰਪੂਰ ਟੈਸਟ ਲਿਆ, ਜਿਸ ‘ਚ ਟਿਮ ਸਾਊਦੀ 52 ਦੌੜਾਂ ‘ਤੇ 2 ਅਤੇ ਟਰੇਂਟ ਬੋਲਟ 62 ਦੌੜਾਂ ਦੇ ਕੇ 1 ਵਿਕਟ ਕੱਢ ਸਕੇ । ਨੀਲ ਵੇਗਨਰ ਨੂੰ 100 ਦੌੜਾਂ ‘ਤੇ ਕੋਈ ਵਿਕਟ ਨਹੀਂ ਮਿਲਿਆ। ਹਾਲਾਂਕਿ ਮੇਜ਼ਬਾਨ ਟੀਮ ਦੇ ਗੇਂਦਬਾਜ਼ਾਂ ਨੇ ਕਿਫਾਇਤੀ ਪ੍ਰਦਰਸ਼ਨ ਕੀਤਾ ਅਤੇ ਏਜਾਜ ਪਟੇਲ ਨੇ 28 ਓਵਰਾਂ ‘ਚ ਸਿਰਫ 46 ਦੌੜਾਂ ਦਿੱਤੀਆਂ ਹਾਲਾਂਕਿ ਉਸ ਨੂੰ ਵਿਕਟ ਨਹੀਂ ਮਿਲਿਆ। 5ਵੇਂ ਦਿਨ ਬੁੱਧਵਾਰ ਨੂੰ ਗਿੱਲੇ ਆਊਟਫੀਲਡ ਕਾਰਨ ਦਿਨ ਦੀ ਖੇਡ ਸ਼ੁਰੂ ਹੋਣ ‘ਚ ਕਰੀਬ 90 ਮਿੰਟ ਦੀ ਦੇਰੀ ਹੋਈ । ਇਸ ਤੋਂ ਬਾਅਦ 50 ਮਿੰਟ ਤੱਕ ਹੀ ਖੇਡ ਚਲੀ ਕਿ ਮੀਂਹ ਫਿਰ ਤੋਂ ਆ ਗਿਆ, ਜਿਸ ਨਾਲ ਦਿਨ ਦੀ ਖੇਡ ਖਤਮ ਕਰ ਦਿੱਤੀ ਗਈ ।


