ਵਿਸ਼ਵ ਕੱਪ ਖੇਡਣ ਵਾਲੀ ਭਾਰਤੀ ਟੀਮ ਵਿੱਚ ਮੌਕਾ ਮਿਲਣਾ ਜਰੂਰੀ: ਰਹਾਨੇ

ਨਵੀਂ ਦਿੱਲੀ – ਭਾਰਤੀ ਟੀਮ ਵਿੱਚ ਜਗ੍ਹਾ ਨਾ ਮਿਲਣ ਨੂੰ ਲੈ ਕੇ ਰਹਾਨੇ ਨੇ ਖਾਸ ਬਿਆਨ ਦਿੱਤਾ ਹੈ| ਰਹਾਨੇ ਨੇ ਕਿਹਾ ਕਿ ਯਕੀਨੀ ਭਾਰਤੀ ਟੀਮ ਵਿਚ ਮੌਕਾ ਮਿਲਣਾ ਚਾਹੀਦਾ ਹੈ| ਜ਼ਿਕਰਯੋਗ ਹੈ ਕਿ ਰਹਾਨੇ ਇਕ ਬਿਹਤਰੀਨ ਬੱਲੇਬਾਜ਼ ਰਹੇ ਹਨ ਪਰ ਹਾਲ ਦੇ ਕੁਝ ਸਮੇਂ ਤੋਂ ਖਰਾਬ ਫਾਰਮ ਦੇ ਕਾਰਨ ਉਸ ਨੂੰ ਭਾਰਤੀ ਟੀਮ ਤੋਂ ਬਾਹਰ ਹੋਣਾ ਪਿਆ ਸੀ| ਜਿਕਰਯੋਗ ਹੈ ਕਿ ਰਹਾਨੇ ਨੇ ਆਪਣਾ ਆਖਰੀ ਵਨ ਡੇ ਮੈਚ ਫਰਵਰੀ 2018 ਵਿਚ ਖੇਡਿਆ ਸੀ| ਇਸ ਦੇ ਨਾਲ-ਨਾਲ ਵਿਸ਼ਵ ਕੱਪ ਦੀ ਟੀਮ ਵਿੱਚ ਉਸ ਦੇ ਸ਼ਾਮਲ ਹੋਣ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਹਨ| ਅਜਿਹੇ ਵਿੱਚ ਰਹਾਨੇ ਨੇ ਇਸ ਬਾਰੇ ਗੱਲ ਕੀਤੀ ਹੈ ਅਤੇ ਕਿਹਾ ਹੈ ਕਿ ਬੱਲੇਬਾਜ਼ੀ ਦੇ ਤੌਰ ਤੇ ਹਮਲਾਵਰ ਬੱਲੇਬਾਜ਼ ਹਾਂ ਪਰ ਸੁਭਾਅ ਤੋਂ ਘੱਟ ਬੋਲਣ ਵਾਲਾ ਹਾਂ| ਮੈਂ ਜ਼ਿਆਦਾ ਗੱਲ ਕਰਨਾ ਪਸੰਦ ਨਹੀਂ ਕਰਦਾ, ਮੈਂ ਆਪਣੇ ਬੱਲੇ ਨਾਲ ਹਰ ਜਵਾਬ ਦਿੰਦਾ ਹਾਂ ਪਰ ਕੁਝ ਮੌਕਿਆਂ ਤੇ ਤੁਹਾਨੂੰ ਅੱਗੇ ਆ ਕੇ ਸੱਚ ਬੋਲਣਾ ਪੈਂਦਾ ਹੈ| ਰਹਾਨੇ ਨੇ ਅੱਗੇ ਕਿਹਾ ਕਿ ਉਹ ਹਮੇਸ਼ਾ ਆਪਣੀ ਟੀਮ ਲਈ ਖੇਡਦੇ ਰਹੇ ਹਨ ਅਤੇ ਟੀਮ ਮੈਨੇਜਮੈਂਟ ਦੇ ਹਰ ਇਕ ਫੈਸਲੇ ਨੂੰ ਨਾਲ ਲੈ ਕੇ ਚੱਲਿਆ ਹਾਂ| ਰਹਾਨੇ ਨੇ ਕਿਹਾ ਕਿ ਉਸ ਨੂੰ ਭਰੋਸਾ ਹੈ ਕਿ ਚੋਣਕਾਰ ਉਸ ਤੇ ਭਰੋਸਾ ਦਿਖਾਉਣਗੇ ਅਤੇ ਵਿਸ਼ਵ ਕੱਪ ਦੀ ਟੀਮ ਵਿੱਚ ਮੌਕਾ ਦੇਣਗੇ|

VIA PUNJAB