- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਸ਼ਵ ਚੈਂਪੀਅਨ ਲਈ ਵਿਨੇਸ਼ ਤੇ ਬਜਰੰਗ ਦੇ ਵੀ ਹੋਣਗੇ ਟਰਾਇਲ
ਕੌਮਾਂਤਰੀ ਮੁਕਾਬਲਿਆਂ ਵਿੱਚ ਮਜ਼ਬੂਤ ਪ੍ਰਦਰਸ਼ਨ ਕਰਨ ਵਾਲੇ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਵਰਗੇ ਪਹਿਲਵਾਨਾਂ ਨੂੰ ਵੀ ਵਿਸ਼ਵ ਚੈਂਪੀਅਨਸ਼ਿਪ ਲਈ ਚੋਣ ਟਰਾਇਲ ਦੇਣੇ ਪੈਣਗੇ। ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐਫਆਈ) ਨੇ ਕਿਹਾ ਕਿ ਉਹ ਸਾਰੇ ਪਹਿਲਵਾਲਾਂ ਨੂੰ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਬਰਾਬਰ ਮੌਕਾ ਦੇਣਾ ਚਾਹੁੰਦਾ ਹੈ।ਡਬਲਯੂਐਫਆਈ 25 ਜੁਲਾਈ ਨੂੰ ਸੋਨੀਪਤ ਵਿੱਚ ਪੁਰਸ਼ਾਂ ਦੇ ਚੋਣ ਟਰਾਇਲ ਕਰਵਾਏਗੀ, ਜਦਕਿ ਮਹਿਲਾਵਾਂ ਦੇ ਟਰਾਇਲ 26 ਜੁਲਾਈ ਨੂੰ ਲਖਨਊ ਵਿੱਚ ਹੋਣਗੇ। ਵਿਸ਼ਵ ਚੈਂਪੀਅਨਸ਼ਿਪ ਕਜ਼ਾਖ਼ਸਤਾਨ ਵਿੱਚ 14 ਤੋਂ 22 ਸਤੰਬਰ ਤੱਕ ਖੇਡੀ ਜਾਵੇਗੀ। ਵਿਨੇਸ਼ ਨੇ ਨਵੇਂ 53 ਕਿਲੋ ਵਜ਼ਨ ਵਰਗ ਵਿੱਚ ਯਾਸਰ ਡੋਗੂ ਅਤੇ ਸਪੇਨ ਗ੍ਰਾਂ ਪ੍ਰੀ ਵਿੱਚ ਲਗਾਤਾਰ ਦੋ ਸੋਨ ਤਗ਼ਮੇ ਜਿੱਤੇ ਹਨ, ਜਦਕਿ ਬਜਰੰਗ ਨੇ ਆਪਣੇ ਪਿਛਲੇ ਦਸ ਕੌਮਾਂਤਰੀ ਟੂਰਨਾਮੈਂਟਾਂ ਵਿੱਚ ਸਿਰਫ਼ ਇੱਕ ਮੁਕਾਬਲਾ ਗੁਆਇਆ ਹੈ। ਉਹ 2018 ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਹਾਰ ਗਿਆ ਸੀ। ਡਬਲਯੂਐਫਆਈ ਦੇ ਸਹਾਇਕ ਸਕੱਤਰ ਵਿਨੋਦ ਕੁਮਾਰ ਨੇ ਕਿਹਾ ਕਿ ਨਿਰਪੱਖਤਾ ਲਈ ਜ਼ਰੂਰੀ ਹੈ ਕਿ ਸਾਰੇ ਵਰਗਾਂ ਲਈ ਟਰਾਇਲ ਕਰਵਾਏ ਜਾਣ। ਉਸ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ, ‘‘ਅਸੀਂ ਕਿਸੇ ਪਹਿਲਵਾਨ ਦੇ ਓਲੰਪਿਕ ਖੇਡਣ ਦੇ ਸੁਪਨੇ ਨਹੀਂ ਤੋੜਨਾ ਚਾਹੁੰਦੇ। ਵਿਸ਼ਵ ਚੈਂਪੀਅਨਸ਼ਿਪ ਇਸ ਮਾਮਲੇ ਵਿੱਚ ਕਾਫ਼ੀ ਅਹਿਮ ਹੈ। ਹਰ ਵਰਗ ਵਿੱਚ ਪਹਿਲਵਾਨ ਆਪਣੀ ਥਾਂ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਇਸ ਲਈ ਵਿਨੇਸ਼ ਅਤੇ ਬਜਰੰਗ ਸਣੇ ਸਾਰੇ ਪਹਿਲਵਾਨਾਂ ਨੂੰ ਚੋਣ ਟਰਾਇਲ ਵਿੱਚੋਂ ਲੰਘਣਾ ਪਵੇਗਾ।


