- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਸ਼ਵ ਹਾਕੀ: ਭਾਰਤ ਕੋਲ 43 ਸਾਲਾਂ ਮਗਰੋਂ ਖ਼ਿਤਾਬ ਜਿੱਤਣ ਦਾ ਮੌਕਾ
ਭੁਬਨੇਸ਼ਵਰ – ਭਾਰਤੀ ਹਾਕੀ ਟੀਮ ਕਲਿੰਗਾ ਸਟੇਡੀਅਮ ਵਿੱਚ ਦਰਸ਼ਕਾਂ ਦੀ ਜ਼ਬਰਦਸਤ ਹੌਸਲਾ ਅਫ਼ਜ਼ਾਈ ਦੌਰਾਨ ਬੁੱਧਵਾਰ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਉਤਰੇਗੀ। ਉਸ ਕੋਲ ਵਿਸ਼ਵ ਕੱਪ ਵਿੱਚ 43 ਸਾਲ ਮਗਰੋਂ ਸੋਨ ਤਗ਼ਮਾ ਜਿੱਤਣ ਦਾ ਮੌਕਾ ਹੋਵੇਗਾ। ਅੱਠ ਵਾਰ ਦੀ ਓਲੰਪਿਕ ਚੈਂਪੀਅਨ ਭਾਰਤੀ ਟੀਮ ਨੇ 1975 ਵਿੱਚ ਪਹਿਲਾ ਤੇ ਆਖ਼ਰੀ ਵਿਸ਼ਵ ਕੱਪ ਜਿੱਤਿਆ ਸੀ। ਉਸ ਸਮੇਂ ਅਜੀਤਪਾਲ ਸਿੰਘ ਅਤੇ ਉਸ ਦੀ ਟੀਮ ਨੇ ਇਤਿਹਾਸ ਸਿਰਜ ਦਿੱਤਾ ਸੀ। ਪੂਲ ‘ਸੀ’ ਦੇ ਮੁਕਾਬਲੇ ਵਿੱਚ ਮੇਜ਼ਬਾਨ ਭਾਰਤ ਕੱਲ੍ਹ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਭਾਰਤ ਹੁਣ ਤਕ ਨੈਦਰਲੈਂਡ, ਜਰਮਨੀ ਅਤੇ ਆਸਟਰੇਲੀਆ ਦੇ ਪੱਧਰ ਤੱਕ ਪਹੁੰਚਣ ਵਿੱਚ ਅਸਫਲ ਰਿਹਾ ਹੈ। ਪਿਛਲੇ ਚਾਰ ਦਹਾਕਿਆਂ ਤੋਂ ਯੂਰੋਪੀ ਟੀਮਾਂ ਨੇ ਵਿਸ਼ਵ ਹਾਕੀ ਉੱਤੇ ਦਬਦਬਾ ਬਣਾਇਆ ਹੋਇਆ ਹੈ। ਭਾਰਤ ਨੇ 1975 ਮਗਰੋਂ ਸਰਵੋਤਮ ਪ੍ਰਦਰਸ਼ਨ ਮੁੰਬਈ ਵਿੱਚ ਹੋਏ ਵਿਸ਼ਵ ਕੱਪ (1992) ਦੌਰਾਨ ਕੀਤਾ, ਜਦੋਂ ਉਹ ਪੰਜਵੇਂ ਸਥਾਨ ’ਤੇ ਰਿਹਾ ਸੀ। 43 ਸਾਲਾਂ ਵਿੱਚ ਭਾਰਤ ਦੀ ਝੋਲੀ ਹਾਲੇ ਤੱਕ ਕੋਈ ਤਗ਼ਮਾ ਨਹੀਂ ਪਿਆ। ਵਿਸ਼ਵ ਰੈਂਕਿੰਗਜ਼ ਵਿੱਚ ਪੰਜਵੇਂ ਸਥਾਨ ’ਤੇ ਕਾਬਜ਼ ਭਾਰਤ ਕੋਲ ਹੁਣ ਪਿਛਲੀ ਰੜਕ ਕੱਢਣ ਦਾ ਪੂਰਾ ਮੌਕਾ ਹੈ। ਹਾਲਾਂਕਿ ਇਹ ਉਨ੍ਹਾਂ ਆਸਾਨ ਵੀ ਨਹੀਂ ਹੋਵੇਗਾ ਕਿਉਂਕਿ ਉਸ ਨੂੰ ਦੋ ਵਾਰ ਦੀ ਚੈਂਪੀਅਨ ਆਸਟਰੇਲੀਆ, ਨੈਦਰਲੈਂਡ, ਜਰਮਨੀ ਅਤੇ ਓਲੰਪਿਕ ਚੈਂਪੀਅਨ ਅਰਜਨਟੀਨਾ ਵਰਗੀਆਂ ਟੀਮਾਂ ਦੀ ਚੁਣੌਤੀ ਸਰ ਕਰਨੀ ਹੋਵੇਗੀ। ਇਸ ਤੋਂ ਇਲਾਵਾ ਚੰਗੇ ਪ੍ਰਦਰਸ਼ਨ ਦੀਆਂ ਉਮੀਦਾਂ ਦਾ ਵੀ ਭਾਰੀ ਦਬਾਅ ਹਰਿੰਦਰ ਸਿੰਘ ਦੀ ਟੀਮ ’ਤੇ ਹੋਵੇਗਾ। ਸਾਲ 2010 ਦੌਰਾਨ ਦਿੱਲੀ ਵਿੱਚ ਹੋਏ ਵਿਸ਼ਵ ਕੱਪ ਵਿੱਚ ਭਾਰਤ ਅੱਠਵੇਂ ਸਥਾਨ ’ਤੇ ਰਿਹਾ ਸੀ। ਅਜੇ ਤੱਕ ਨੌਂ ਦੇਸ਼ਾਂ ਨੇ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਹੈ, ਜਿਸ ਦਾ ਪ੍ਰਦਰਸ਼ਨ ਆਪਣੀ ਮੇਜ਼ਬਾਨੀ ਵਿੱਚ ਚੰਗਾ ਨਹੀਂ ਰਿਹਾ।


