- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿੰਡੀਜ਼ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ ਲਈ ਟੀਮ ਦਾ ਐਲਾਨ ਅੱਜ
ਹੈਦਰਾਬਾਦ – ਮਹਿੰਦਰ ਸਿੰਘ ਧੋਨੀ ਦੀ ਖਰਾਬ ਬੱਲੇਬਾਜ਼ੀ ਲੈਅ ਕਰ ਕੇ ਚੋਣਕਾਰ ਭਲਕੇ ਇਥੇ ਚੋਣ ਕਮੇਟੀ ਦੀ ਹੋਣ ਵਾਲੀ ਮੀਟਿੰਗ ਦੌਰਾਨ ਵੈਸਟਇੰਡੀਜ਼ ਖ਼ਿਲਾਫ਼ ਇਕ ਰੋਜ਼ਾ ਲੜੀ ਲਈ ਰਿਸ਼ਭ ਪੰਤ ਨੂੰ ਟੀਮ ਵਿੱਚ ਥਾਂ ਦੇ ਸਕਦੇ ਹਨ। ਉਂਜ ਅਜੇ ਇਹ ਪੱਕਾ ਨਹੀਂ ਕਿ ਟੀਮ ਦੀ ਚੋਣ ਪਹਿਲੇ ਤਿੰਨ ਮੈਚਾਂ ਲਈ ਹੋਵੇਗੀ ਜਾਂ ਪੂਰੀ ਲੜੀ ਲਈ। ਸੀਮਤ ਓਵਰਾਂ ਦੇ ਗੇੜ ਦੀ ਸ਼ੁਰੂਆਤ 21 ਅਕਤੂਬਰ ਤੋਂ ਹੋਵੇਗੀ ਜਿਸ ਦੌਰਾਨ ਪੰਜ ਇਕ ਰੋਜ਼ਾ ਤੇ ਤਿੰਨ ਟੀ-20 ਕੌਮਾਂਤਰੀ ਮੈਚ ਖੇਡੇ ਜਾਣਗੇ। ਕਪਤਾਨ ਵਿਰਾਟ ਕੋਹਲੀ ’ਤੇ ਕੰਮ ਦਾ ਬੋਝ ਵੀ ਅਹਿਮ ਮੁੱਦਾ ਹੈ, ਪਰ ਇਸ ਗੱਲ ਦੇ ਆਸਾਰ ਘੱਟ ਹਨ ਕਿ ਉਸ ਨੂੰ ਪੂਰੀ ਲੜੀ ਲਈ ਆਰਾਮ ਦਿੱਤਾ ਜਾਵੇ। ਇਸ ਤੋਂ ਇਲਾਵਾ ਧੋਨੀ ਦੇ ਕਵਰ ਨੂੰ ਲੈ ਕੇ ਵੀ ਚੋਣਕਾਰਾਂ ਅਤੇ ਟੀਮ ਪ੍ਰਬੰਧਨ ਵਿਚਾਲੇ ਚਰਚਾ ਹੋ ਸਕਦੀ ਹੈ। ਧੋਨੀ ਦੀ ਵਿਕਟਕੀਪਿੰਗ ਧਾਰਦਾਰ ਹੈ, ਪਰ ਉਹਦੀ ਬੱਲੇਬਾਜ਼ੀ ਲੈਅ ਵਿੱਚ ਨਿਘਾਰ ਜ਼ਰੂਰ ਆਇਆ ਹੈ। ਚੋਣ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਬੀਸੀਸੀਆਈ ਦੇ ਸਿਖਰਲੇ ਅਧਿਕਾਰੀ ਨੇ ਦੱਸਿਆ, ‘ਅਸੀਂ ਜਾਣਦੇ ਹਾਂ ਕਿ ਧੋਨੀ ਵਿਸ਼ਵ ਕੱਪ ਤਕ ਖੇਡੇਗਾ, ਪਰ ਪੰਤ ਦੇ ਹੁਨਰ ਨੂੰ ਨਿਖਾਰਨ ਵਿੱਚ ਕੋਈ ਨੁਕਸਾਨ ਨਹੀਂ ਹੈ।


