- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵੈਨਕੂਵਰ ਵਿੱਚ ਭਾਰੀ ਬਰਫਬਾਰੀ, ਸਕੂਲ-ਕਾਲਜ ਬੰਦ
ਵੈਨਕੂਵਰ – ਮੈਟਰੋ ਵੈਨਕੂਵਰ ਤੇ ਲੋਅਰ ਮੇਨਲੈਂਡ ਇਲਾਕੇ ਵਿੱਚ ਹੋਈ ਭਾਰੀ ਬਰਫਬਾਰੀ ਕਾਰਨ ਉੱਥੇ ਸਕੂਲਾਂ ਨੂੰ ਬੰਦ ਕਰਵਾਉਣਾ ਪਿਆ ਹੈ| ਲੋਅਰ ਮੇਨਲੈਂਡ ਦੇ ਸਾਰੇ ਪਬਲਿਕ ਸਕੂਲ ਬੰਦ ਹਨ| ਇਲਾਕੇ ਦੇ ਜ਼ਿਆਦਾ ਪੋਸਟ ਸੈਕੰਡਰੀ ਸਕੂਲ ਵੀ ਬੰਦ ਹਨ| ਬਰਫਬਾਰੀ ਕਾਰਨ ਸਾਵਧਾਨੀ ਵਰਤਦੇ ਹੋਏ ਸਕੂਲਾਂ ਨੂੰ ਬੰਦ ਰੱਖਿਆ ਗਿਆ ਹੈ| ਬੰਦ ਕੀਤੇ ਗਏ ਪੋਸਟ ਸੈਕੰਡਰੀ ਕੈਂਪਸ ਵਿੱਚ ਬੀਸੀਆਈਟੀ ਤੇ ਡਗਲਸ ਕਾਲਜ, ਕੈਪੀਲਾਨੋ ਯੂਨੀਵਰਸਿਟੀ ਵਰਗੇ ਕੈਂਪਸ ਵੀ ਸ਼ਾਮਲ ਸਨ| ਸਿਮੋਨ ਫ੍ਰੈਜਰ ਯੂਨੀਵਰਸਿਟੀ ਦੇ ਕੈਂਪਸ ਤਾਂ ਖੁੱਲ੍ਹੇ ਸਨ, ਪਰ ਕਲਾਸਾਂ ਤੇ ਟੈਸਟ ਰੱਦ ਕਰ ਦਿੱਤੇ ਗਏ ਹਨ| ਭਾਰੀ ਬਰਫਬਾਰੀ ਹੋਈ ਹੈ ਜਿਸਨੇ ਆਵਾਜਾਈ ਦੀ ਰਫਤਾਰ ਤੇ ਵੀ ਬ੍ਰੇਕ ਲਾ ਦਿੱਤੀ ਹੈ| ਇਸ ਦੌਰਾਨ ਕਈ ਥਾਵਾਂ ਤੇ ਗੱਡੀਆਂ ਨੂੰ ਫਿਸਲਦੇ ਹੋਏ, ਜਾਂ ਮੁਸ਼ਿਕਲ ਨਾਲ ਸੜਕ ਤੇ ਗ੍ਰਿਪ ਬਣਾ ਕੇ ਅੱਗੇ ਵੱਧਦੇ ਵੇਖਿਆ ਗਿਆ| ਹਾਲਾਂਕਿ ਹੁਣ ਹਾਲਾਤ ਕੁਝ ਬੇਹਤਰ ਹਨ, ਪਰ ਆਵਾਜਾਈ ਦੀ ਰਫਤਾਰ ਬੇਹੱਦ ਘਟ ਗਈ ਹੈ| ਬੀਤੇ ਦੋ ਦਿਨਾਂ ਨੂੰ ਇਸ ਰੁੱਤ ਦੇ ਸਭ ਤੋਂ ਸੁਸਤ ਦਿਨ ਵੀ ਆਖਿਆ ਜਾ ਸਕਦਾ ਹੈ| ਹਾਲਾਂਕਿ ਕਾਮਿਆਂ ਨੇ ਸੜਕਾਂ ਤੋਂ ਬਰਫ ਹਟਾਉਣ ਲਈ ਐਤਵਾਰ ਰਾਤ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਸੀ ਪਰੰਤੂ ਫੇਰ ਵੀ ਕਈ ਰਸਤਿਆਂ ਤੇ ਕਾਫੀ ਬਰਫ ਪਈ ਹੈ| ਕਈ ਜਗ੍ਹਾ ਲੇਨ ਮਾਰਕਿੰਗਾਂ ਨੂੰ ਵੇਖਣ ਵਿੱਚ ਵੀ ਕਾਫੀ ਮੁਸ਼ਿਕਲ ਹੋ ਰਹੀ ਹੈ| ਸੜਕਾਂ ਤੇ ਪਈ ਬਰਫ ਵੀ ਕਈ ਜਗ੍ਹਾ, ਗਾਰੇ ਵਰਗੀ ਬਣ ਗਈ ਜਿਸ ਕਾਰਨ ਵਾਹਨ ਚਾਲਕਾਂ ਨੂੰ ਗੱਡੀਆਂ ਦੀ ਮੋੜ-ਮੁੜਾਈ ਵਿੱਚ ਕਾਫੀ ਦਿੱਕਤਾਂ ਦਾ ਸਾਮ੍ਹਣਾ ਕਰਨਾ ਪਿਆ| ਕਈ ਮੁੱਖ ਰਸਤਿਆਂ ਤੇ ਬਰਫ ਵਿੱਚ ਤਿਲਕਣ ਕਾਰਨ ਗੱਡੀਆਂ ਦੇ ਰੁਕ ਜਾਣ ਜਾਂ ਪਾਸੇ ਖਿਸਕਣ ਬਾਰੇ ਵੀ ਖਬਰਾਂ ਹਨ| ਕੁਝ ਕਾਰਾਂ ਦੇ ਪਿਛਲੇ ਸ਼ੀਸ਼ੇ ਪੂਰੀ ਤਰ੍ਹਾਂ ਬਰਫ ਨਾਲ ਢੱਕੇ ਵੇਖੇ ਗਏ ਜਦੋਂਕਿ ਅਜਿਹਾ ਕਰਨ ਤੇ 109 ਡਾਲਰ ਦਾ ਜੁਰਮਾਨਾ ਹੈ| ਪੈਦਲ ਯਾਤਰੀਆਂ ਲਈ ਵੀ ਪ੍ਰੇਸ਼ਾਨੀਆਂ ਵੱਧ ਗਈਆਂ ਕਿਉਂਕਿ ਸੜਕਾਂ ਦੇ ਕਿਨਾਰਿਆਂ ਤੇ ਕਾਫੀ ਬਰਫ ਸੀ ਤੇ ਬੱਸਾਂ ਤੇ ਚੜ੍ਹਣਾ-ਉਤਰਨਾ ਵੀ ਮੁਸ਼ਕਲ ਹੋ ਗਿਆ|


