- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਾਂਸਦ ਜੋਡੀ ਵਿਲਸਨ ਰੇਬੋਲਡ ਵਲੋਂ ਕੈਬਨਿਟ ਤੋਂ ਅਸਤੀਫਾ
ਕਿਊਬੈਕ – ਸਾਬਕਾ ਅਟਾਰਨੀ ਜਨਰਲ ਤੇ ਵੈਨਕੂਵਰ-ਗਰੈਨਵਿਲ ਤੋਂ ਸਾਂਸਦ ਜੋਡੀ ਵਿਲਸਨ ਰੇਬੋਲਡ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਹੈ| ਇਹ ਅਸਤੀਫਾ ਪ੍ਰਧਾਨ ਮੰਤਰੀ ਦਫਤਰ ਨਾਲ ਚੱਲ ਰਹੇ ਵਿਵਾਦ ਕਰਕੇ ਆਇਆ ਹੈ| ਪ੍ਰਧਾਨ ਮੰਤਰੀ ਦਫਤਰ ਨੇ ਕਥਿਤ ਤੌਰ ਤੇ ਰੇਬੋਲਡ ਨੂੰ ਕਿਊਬੈਕ ਦੀ ਨਾਮੀ ਇੰਜਨੀਅਰਿੰਗ ਕੰਪਨੀ ਨੂੰ ਅਪਰਾਧਿਕ ਮਾਮਲੇ ਤੋਂ ਬਚਾਉਣ ਲਈ ਦਬਾਅ ਪਾਇਆ ਸੀ| ਉਨ੍ਹਾਂ ਆਪਣਾ ਅਸਤੀਫਾ ਜਨਤਕ ਕਰ ਦਿੱਤਾ ਹੈ| ਰੇਬੋਲਡ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਕਿ ਬੜੇ ਭਾਰੀ ਦਿਲ ਨਾਲ ਉਹ ਬਜ਼ੁਰਗ ਮਾਮਲਿਆਂ ਬਾਰੇ ਮੰਤਰੀ ਤੇ ਕੌਮੀ ਸੁਰੱਖਿਆ ਦੇ ਐਸੋਸੀਏਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਹੀ ਹੈ| ਉਨ੍ਹਾਂ ਇਹ ਵੀ ਲਿਖਿਆ ਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਬਹੁਤ ਸਾਰੇ ਕੈਨੇਡੀਅਨ ਚਾਹੁੰਦੇ ਹਨ ਕਿ ਉਹ ਮੀਡੀਆ ਸਾਹਮਣੇ ਇਸ ਮਸਲੇ ਬਾਰੇ ਖੁੱਲ੍ਹ ਕੇ ਬੋਲਣ| ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਕਾਨੂੰਨੀ ਮਸਲੇ ਨਾਲ ਜੁੜੇ ਕਿਹੜੇ ਮੁੱਦਿਆਂ ਤੇ ਗੱਲ ਕਰ ਸਕਦੇ ਹਨ|


