- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ਼ਾਨਦਾਰ ਫਾਰਮ ‘ਚ ਚੱਲ ਰਹੇ ਮੁਨੀਸ਼ ਪਾਂਡੇ ਭਾਰਤੀ ਵਨਡੇ ਟੀਮ ‘ਚ ਵਾਪਸੀ ਲਈ ਤਿਆਰ
ਨਵੀਂ ਦਿੱਲੀ – ਭਾਰਤ-ਬੀ ਵੱਲੋਂ ਖੇਡਦੇ ਹੋਏ ਤ੍ਰਿਕੋਣੀ ਸੀਰੀਜ਼ ‘ਚ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਮਨੀਸ਼ ਪਾਂਡੇ ਦੀ ਭਾਰਤੀ ਵਨਡੇ ਟੀਮ ‘ਚ ਵਾਪਸੀ ਦੀ ਸੰਭਾਵਨਾ ਵੱਧ ਗਈ ਹੈ। ਜ਼ਿਕਰਯੋਗ ਹੈ ਕਿ 28 ਸਾਲਾ ਪਾਡੇ ਨੇ ਤ੍ਰਿਕੋਣੀ ਸੀਰੀਜ਼ ‘ਚ ਆਪਣੀਆਂ 4 ਪਾਰੀਆਂ ‘ਚ 306 ਸਕੋਰ ਬਣਾਏ । ਧਿਆਨ ਦੇਣ ਯੋਗ ਗੱਲ ਵੀ ਹੈ ਇਨ੍ਹਾਂ ਚਾਰ ਪਾਰੀਆਂ ਦੌਰਾਨ ਪਾਂਡੇ ਨੇ ਦੋ ਅਰਧ ਸੈਂਕੜਿਆਂ ‘ਤੋ ਇਲਾਵਾ ਇਕ ਸੈਂਕੜਾ ਵੀ ਲਗਾਇਆ। ਤ੍ਰਿਕੋਣੀ ਸੀਰੀਜ਼ ‘ਚ ਪਾਂਡੇ ਨੇ ਸਾਊਥ ਅਫਰੀਕਾ-ਏ ਖਿਲਾਫ 95 ਦੌੜਾਂ, ਇੰਡੀਆ-ਏ ਖਿਲਾਫ 21 ਦੌੜਾਂ ,ਅਸਟ੍ਰੇਲੀਆ-ਏ ਖਿਲਾਫ 117 ਦੌੜਾਂ ‘ਤੇ ਅਸਟ੍ਰੇਲੀਆ-ਏ ਖਿਲਾਫ ਹੀ ਅਗਲੇ ਮੈਚ ‘ਚ 73 ਦੌੜਾਂ ਬਣਾਈਆਂ। ਪਾਂਡੇ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਵਜ੍ਹਾ ਨਾਲ ਭਾਰਤੀ ਵਨਡੇ ਟੀਮ ‘ਚ ਉਸ ਦੀ ਵਾਪਸੀ ਦੀ ਸੰਭਾਵਨਾ ਕਾਫੀ ਹੱਦ ਤੱਕ ਵੱਧ ਗਈ ਹੈ। ਅਜਿਹਾ ਇਸ ਲਈ ਵੀ ਕਿਹਾ ਜਾ ਸਕਦਾ ਹੈ । ਕਿਉਂਕਿ ਭਾਰਤੀ ਟੀਮ ਦੇ ਮੱਧਮ ਕ੍ਰਮ ‘ਚ ਪਾਂਡੇ ਦੇ ਵਿਰੋਧੀ ਆਪਣੇ ਫਾਰਮ ਨੂੰ ਲੈ ਕੇ ਜੂਝ ਰਹੇ ਹੈ। ਗੱਲ ਸੁਰੇਸ਼ ਰੈਨਾ ਦੀ ਕਰੀਏ ਤਾਂ ਇੰਗਲੈਂਡ ਦੌਰੇ ‘ਤੇ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਦਿਨੇਸ਼ ਕਾਰਤਿਕ ਵੀ ਖਾਸ ਪ੍ਰਦਰਸ਼ਨ ਨਹੀਂ ਦਿਖਾ ਸਕੇ। ਲੰਮੇ ਸਮੇਂ ਬਾਅਦ ਸੱਟ ਤੋਂ ਉਬਰ ਕੇਦਾਰ ਜਾਧਵ ਵੀ ਤ੍ਰਿਕੋਣੀ ਸੀਰੀਜ਼ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਇਸ ਤੋਂ ਇਲਾਵਾ ਤ੍ਰਿਕੋਣੀ ਸੀਰੀਜ਼ ‘ਚ ਖੇਡਣ ਵਾਲੇ ਸ਼ੇਅਰਸ ਆਈਅਰ ਨੇ ਵੀ ਆਪਣੀ ਫਾਰਮ ਨਾਲ ਫੈਂਨਜ਼ ਨੂੰ ਨਿਰਾਸ਼ ਕੀਤਾ। ਆਈਅਰ ਨੇ ਪਿਛਲੀਆਂ ਤਿੰਨ ਪਾਰੀਆਂ ‘ਚ 4,20 ਅਤੇ 7 ਦੌੜਾਂ ਦੀ ਪਾਰੀਆਂ ਖੇਡੀਆਂ। ਆਪਣੀ ਸ਼ਾਨਦਾਰ ਫਾਰਮ ਦੇ ਵਿਚਕਾਰ ਮਨੀਸ਼ ਪਾਂਡੇ ਨੇ ਕਿਹਾ,’ ਵਿਅਕਤੀਗਤ ਰੂਪ ਤੋਂ ਮੈਂ ਸਿਰਫ ਬੱਲੇਬਾਜ਼ੀ ਬਾਰੇ ‘ਚ ਸੋਚਦਾ ਹਾਂ। ਇਸ ਸਮੇਂ ਮੈਂ ਮੱਧ ਕ੍ਰਮ ਵੱਲ ਦੇਖ ਰਿਹਾ ਹਾਂ ਅਤੇ ਉਥੇ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।’ ਦੱਸ ਦਈਏ ਕਿ ਵਨਡੇ ਫਾਰਮੈਂਟ ‘ਚ ਭਾਰਤੀ ਟੀਮ ਦਾ ਅਗਲਾ ਪ੍ਰੋਗਰਾਮ ਏਸ਼ੀਆ ਕੱਪ ਹੈ, ਜੋ ਸਤੰਬਰ ‘ਚ ਯੂ.ਏ.ਈ. ‘ਚ ਖੇਡਿਆ ਜਾਣਾ ਹੈ। ਏਸ਼ੀਆ ਕੱਪ ਲਈ ਭਾਰਤੀ ਟੀਮ 1 ਸਤੰਬਰ ਨੂੰ ਚੁਣੀ ਜਾਵੇਗੀ।ਸ਼ੁਰੇਸ ਰੈਨਾ ਦਾ ਇੰਗਲੈਡ ਦੌਰੇ ‘ਤੇ ਪ੍ਰਦਰਸ਼ਨ ਵਧੀਆ ਨਹੀਂ ਰਿਹਾ ।


