ਪਾਕਿਸਤਾਨ ਦੀ ਨਵੀਂ ਸਰਕਾਰ ਅੱਗੇ ਅੱਤਵਾਦ ਦਾ ਮੁੱਦਾ ਚੁੱਕਣਗੇ ਪੋਂਪੀਓ : ਰਿਪੋਰਟ

ਵਾਸ਼ਿੰਗਟਨ – ਪਾਕਿਸਤਾਨ ਦੀ ਨਵੀਂ ਸਰਕਾਰ ਨਾਲ ਅਗਲੇ ਹਫਤੇ ਹੋਣ ਵਾਲੀ ਮੁਲਾਕਾਤ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅੱਤਵਾਦ ਵਿਰੁੱਧ ਜੰਗ ਦਾ ਮੁੱਦਾ ਚੁੱਕਣਗੇ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਪੋਂਪੀਓ 5 ਸਤੰਬਰ ਨੂੰ ਇਸਲਾਮਾਬਾਦ ਵਿਚ ਹੋਣਗੇ। ਓਧਰ ਅਮਰੀਕੀ ਰੱਖਿਆ ਮੰਤਰੀ ਜੇਮਸ ਨੌਰਮ ਮੈਟਿਸ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ, ”ਵਿਦੇਸ਼ ਮੰਤਰੀ ਪੋਂਪੀਓ ਇਸਲਾਮਾਬਾਦ ਵਿਚ ਨਵੀਂ ਸਰਕਾਰ ਨਾਲ ਮੁਲਾਕਾਤ ਕਰਨ ਲਈ ਜਾ ਰਹੇ ਹਨ।” ਦੱਸਿਆ ਜਾ ਰਿਹਾ ਹੈ ਕਿ ਪੋਂਪੀਓ ਨਾਲ ਜੁਆਇੰਟ ਚੀਫ ਆਫ ਸਟਾਫ ਕਮੇਟੀ ਜਨਰਲ ਜੋਸਫ ਐੱਫ. ਡੁਨਫੋਰਡ ਵੀ ਆਉਣਗੇ। ਪੋਂਪੀਓ ਅਤੇ ਜਨਰਲ ਡੁਨਫੋਰਡ, ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਹੋਰ ਪਾਕਿਸਤਾਨੀ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਦੋਵੇਂ ਮੰਤਰੀ ਦੋਹਾਂ ਦੇਸ਼ਾਂ ਨਾਲ ਸੰਬੰਧਾਂ ‘ਤੇ ਚਰਚਾ ਕਰਨਗੇ। ਪਾਕਿਸਤਾਨ ਅਤੇ ਅਮਰੀਕਾ ਦੇ ਸੰਬੰਧਾਂ ਨੂੰ ਲੈ ਕੇ ਬੀਤੇ ਹਫਤੇ ਪੋਂਪੀਓ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫੋਨ ‘ਤੇ ਗੱਲਬਾਤ ਕੀਤੀ ਸੀ।

VIA PUNJAB